NationalPunjab

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਨਤਮਸਤਕ ਹੋਏ

BolPunjabDe Buero

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸ੍ਰੀ ਦਰਬਾਰ ਸਾਹਿਬ ਜੀ (Sri Darbar Sahib Ji) ਵਿਖੇ ਨਤਮਸਤਕ ਹੋਏ,ਜਿੱਥੋਂ ਉਹ ਹੁਣ ਕਟੜਾ-ਨਵੀਂ ਦਿੱਲੀ ਐਕਸਪ੍ਰੈਸ ਹਾਈਵੇਅ (Katra-New Delhi Express Highway) ਦਾ ਮੁਆਇਨਾ ਕਰਨ ਪਹੁੰਚ ਗਏ ਹਨ,ਉਨ੍ਹਾਂ ਨਾਲ ਸੀਐਮ ਭਗਵੰਤ ਮਾਨ ਵੀ ਮੌਜੂਦ ਹਨ।ਨਿਤਿਨ ਗਡਕਰੀ ਅੱਜ ਦਿੱਲੀ-ਕਟੜਾ ਹਾਈਵੇਅ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਹਨ। ਇਸ ਤੋਂ ਇਲਾਵਾ ਉਹ ਅਟਾਰੀ ਸਰਹੱਦ ‘ਤੇ ਰਿਟਰੀਟ ਸੈਰੇਮਨੀ (Retreat Ceremony) ਨੂੰ ਵੀ ਵੇਖਣਗੇ ਅਤੇ 418 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਉਣਗੇ।

ਇਸ ਤਿਰੰਗੇ ਦੇ ਲਹਿਰਾਉਣ ਨਾਲ ਹਰ ਭਾਰਤੀ ਮਾਣ ਨਾਲ ‘ਝੰਡਾ ਉਂਚਾ ਰਹੇ ਹਮਾਰਾ’ ਗਾ ਸਕੇਗਾ,ਅਟਾਰੀ ਸਰਹੱਦ (Atari Border) ‘ਤੇ ਅੱਜ ਲਹਿਰਾਇਆ ਜਾਣ ਵਾਲਾ ਤਿਰੰਗਾ ਦੇਸ਼ ਦਾ ਸਭ ਤੋਂ ਉੱਚਾ ਹੋਵੇਗਾ,ਇੰਨਾ ਹੀ ਨਹੀਂ ਭਾਰਤ ਨੇ ਅਟਾਰੀ ਸਰਹੱਦ ‘ਤੇ ਲਗਾਏ ਗਏ ਤਿਰੰਗੇ ਦੇ ਖੰਭੇ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧਾ ਦਿਤੀ ਹੈ,ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ,ਹੁਣ ਗੋਲਡਨ ਗੇਟ (Golden Gate) ਦੇ ਸਾਹਮਣੇ ਤਿਆਰ ਭਾਰਤ ਦਾ 418 ਫੁੱਟ ਉੱਚਾ ਝੰਡਾ ਖੰਭਾ ਉਦਘਾਟਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਉਡੀਕ ਕਰ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button