ਭਲਕੇ ਸ੍ਰੀ ਅਕਾਲ ਤਖਤ ‘ਤੇ 5 ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਬੈਠਕ
BolPunjabDe Buero
ਗਿਆਨੀ ਰਘਬੀਰ ਸਿੰਘ (Giani Raghbir Singh) ਦੀ ਅਕਾਲ ਤਖ਼ਤ (Akal Takht) ਦੇ ਜਥੇਦਾਰ ਬਣਨ ਮਗਰੋਂ ਪਹਿਲੀ ਵਾਰ ਅਕਾਲ ਤਖ਼ਤ (Akal Takht) ’ਤੇ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਦੀ ਮੀਟਿੰਗ ਹੋਣ ਜਾ ਰਹੀ ਹੈ,ਇਹ ਮੀਟਿੰਗ 16 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗੀ,ਮੀਟਿੰਗ ਵਿਚ ਪੰਥਕ ਮਸਲਿਆਂ ਤੋਂ ਇਲਾਵਾ ਵਿਵਾਦਗ੍ਰਸਤ ਡੇਰਾ ਮੁਖੀ ਦਰਸ਼ਨ ਸਿੰਘ ਗੁਮਟਾਲਾ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ,ਇਸ ਡੇਰਾ ਮੁਖੀ ’ਤੇ ਔਰਤ ਨਾਲ ਨਾਜਾਇਜ਼ ਸਬੰਧਾਂ ਬਾਰੇ ਲੱਗੇ ਦੋਸ਼ਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ (Shiromani Committee) ਦੀ ਧਰਮ ਪ੍ਰਚਾਰ ਕਮੇਟੀ ਨੇ ਸਬ-ਕਮੇਟੀ ਦਾ ਗਠਨ ਕੀਤਾ ਸੀ,ਇਸ ਕਮੇਟੀ ਵਿਚ ਅਕਾਲ ਤਖ਼ਤ (Akal Takht) ਦੇ ਹੈੱਡ ਗ੍ਰੰਥੀ ਗਿ. ਮਲਕੀਤ ਸਿੰਘ, ਗੁਰਦੀਪ ਸਿੰਘ, ਸੁਪਰਡੈਂਟ ਖ਼ਰੀਦ ਵਿਭਾਗ ਗੁਰਮੀਤ ਸਿੰਘ, ਭਾਈ ਸਰਬਜੀਤ ਸਿੰਘ ਤੇ ਭਾਈ ਬਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ,ਜਾਂਚ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤੀ ਗਈ ਹੈ,ਡੇਰਾ ਮੁਖੀ ਦਰਸ਼ਨ ਸਿੰਘ ਨੂੰ ਆਪਣਾ ਪੱਖ ਰੱਖਣ ਦੀ ਹਦਾਇਤ ਕੀਤੀ ਗਈ ਹੈ,ਇਸ ਮੀਟਿੰਗ ਵਿੱਚ ਖ਼ਾਸ ਤੌਰ ’ਤੇ ਬਠਿੰਡਾ ਦੇ ਗੁਰਦੁਆਰੇ ਵਿਚ ਦੋ ਕੁੜੀਆਂ ਦਾ ਅਨੰਦ ਕਾਰਜ ਕਰਵਾਉਣ ਦੇ ਮਸਲੇ ਬਾਰੇ ਚਰਚਾ ਹੋਵੇਗੀ,ਜਥੇਦਾਰ ਪਹਿਲਾਂ ਹੀ ਇਸ ਵਿਆਹ ਨੂੰ ਗ਼ੈਰ-ਸਿਧਾਂਤਕ ਕਰਾਰ ਦੇ ਚੁੱਕੇ ਹਨ।