ਵਿਜੀਲੈਂਸ ਦੀ ਰਾਡਾਰ ‘ਤੇ ਬੀਬੀ ਜਗੀਰ ਕੌਰ,ਬੇਗੋਵਾਲ ਡੇਰੇ ‘ਤੇ ਮਾਰਿਆ ਛਾਪਾ,ਕਰੀਬ ਦੋ ਘੰਟੇ ਤਕ ਪੁਛਗਿਛ ਕੀਤੀ ਅਤੇ ਜਾਂਚ ਕੀਤੀ
BolPunjabDe Buero
ਪੰਜਾਬ ਮਾਰਕਫੈੱਡ (Punjab Markfed) ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ (Akali Leader Jarnail Singh Wahid) ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਵਿਜੀਲੈਂਸ (Vigilance) ਦੀ ਰਡਾਰ ‘ਤੇ ਹਨ,ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈਆਂ ਖ਼ਬਰਾਂ ਅਨੁਸਾਰ ਸ਼ੁਕਰਵਾਰ ਨੂੰ ਵਿਜੀਲੈਂਸ ਟੀਮ ਨੇ ਬੀਬੀ ਜਗੀਰ ਕੌਰ (Bibi Jagir Kaur) ਦੇ ਬੇਗੋਵਾਲ ਡੇਰੇ ‘ਤੇ ਛਾਪਾ ਮਾਰਿਆ ਅਤੇ ਕਰੀਬ ਦੋ ਘੰਟੇ ਤਕ ਪੁਛਗਿਛ ਕੀਤੀ ਅਤੇ ਜਾਂਚ ਕੀਤੀ।
ਬੀਬੀ ਜਗੀਰ ਕੌਰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਡੇਰੇ ਦੀ ਮੁੱਖ ਸੇਵਾਦਾਰ ਵੀ ਹੈ ਤੇ ਤਿੰਨ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦੇ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੂੰ ਚੁਣੌਤੀ ਦੇਣ ਲਈ ਵੱਖਰੀ ਕਮੇਟੀ ਦਾ ਗਠਨ ਕੀਤਾ ਸੀ,ਬੀਬੀ ਜਗੀਰ ਕੌਰ (Bibi Jagir Kaur) ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਹੈ।
ਜਿਸ ਵਿਚ ਉਨ੍ਹਾਂ ‘ਤੇ ਨਗਰ ਪੰਚਾਇਤ ਬੇਗੋਵਾਲ ਦੀ ਜ਼ਮੀਨ ਹਥਿਆਉਣ ਦਾ ਦੋਸ਼ ਹੈ,ਸੂਤਰਾਂ ਮੁਤਾਬਕ ਟੀਮ ਨੇ ਬੀਬੀ ਦੇ ਡੇਰੇ ਤੋਂ ਲੈਪਟਾਪ,ਫੋਨ ਤੇ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਕਬਜ਼ੇ ਵਿਚ ਲਏ ਹਨ,ਵੀਰਵਾਰ ਨੂੰ ਵਿਜੀਲੈਂਸ ਨੇ ਭੁਲੱਥ ਦੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਨੂੰ ਸਬੰਧਤ ਦਸਤਾਵੇਜ਼ ਸਣੇ ਤਲਬ ਕੀਤਾ ਸੀ,ਲਗਭਗ ਇਕ ਹਫਤੇ ਪਹਿਲਾਂ ਟੀਮ ਨੇ ਨਗਰ ਪੰਚਾਇਤ ਭੁਲੱਥ ਵਿਚ ਦਬਿਸ਼ ਕੀਤੀ ਸੀ,ਡੀਐੱਸਪੀ ਭੁਲੱਥ ਭਾਰਤ ਭੂਸ਼ਣ ਸੈਣੀ ਨੇ ਵਿਜੀਲੈਂਸ ਜਾਂਚ ਦੀ ਪੁਸ਼ਟੀ ਕੀਤੀ।