ਹੁਣ London ਜਾਣਾ ਹੋਵੇਗਾ ਹੋਰ ਮਹਿੰਗਾ,ਬ੍ਰਿਟਿਸ਼ ਸਰਕਾਰ ਨੇ ਵਧਾ ਦਿੱਤੀ Visa Fee
BolPunjabDe Buero
ਪੜ੍ਹਾਈ,ਟ੍ਰਿਪ,ਬਿਜ਼ਨੈੱਸ ਜਾਂ ਨੌਕਰੀ ਲਈ ਬ੍ਰਿਟੇਨ ਜਾਣਦਾ ਸੁਪਨਾ ਦੇਖ ਰਹੇ ਲੋਕਾਂ ਲਈ ਬੁਰੀ ਖਬਰ ਹੈ,ਹੁਣ ਬ੍ਰਿਟੇਨ ਜਾਣਾ ਹੋਰ ਮਹਿੰਗਾ ਹੋ ਜਾਵੇਗਾ,ਬ੍ਰਿਟੇਨ ਸਰਕਾਰ ਨੇ ਅੱਜ ਤੋਂ ਸਾਰੇ ਵਿਦੇਸ਼ੀਆਂ ਤੇ ਵਿਦਿਆਰਥੀਆਂ ਲਈ ਵੀਜ਼ਾ ਫੀਸ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਯਾਨੀ ਯੂਕੇ (UK) ਜਾਣ ਲਈ ਹੁਣ ਜੇਬ ਥੋੜ੍ਹੀ ਹੋਰ ਢਿੱਲੀ ਕਰਨੀ ਹੋਵੇਗੀ।
ਹੁਣ 6 ਮਹੀਨੇ ਤੋਂ ਘੱਟ ਮਿਆਦ ਵਾਲੇ ਦੌਰ ਦੇ ਵੀਜ਼ੇ ਲਈ 15 ਪੌਂਡ ਤੇ ਸਟੂਡੈਂਟ ਵੀਜ਼ੇ (Student Visas) ਲਈ 127 ਪੌਂਡ (13 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨੇ ਹੋਣਗੇ,ਜਿਥੇ ਵਿਜਿਟ ਵੀਜ਼ੇ (Visit Visas) ਦੀ ਫੀਸ 15 ਫੀਸਦੀ ਵਧਾਈ ਗਈ ਹੈ ਉਥੇ ਵਰਕ ਵੀਜ਼ਾ,ਸਟੱਡੀ ਵੀਜ਼ਾ ਤੇ ਸਪਾਂਸਰਸ਼ਿਪ ਦੇ ਸਰਟੀਫਿਕੇਟ ਦੀ ਫੀਸ 20 ਫੀਸਦੀ ਵਧਾਈ ਗਈ ਹੈ।
6 ਮਹੀਨੇ ਦੀ ਮਿਆਦ ਦਾ ਵਿਜਿਟ ਵੀਜ਼ਾ (Visit Visa) ਹੁਣ 15 ਗ੍ਰੇਟ ਬ੍ਰਿਟੇਨ ਪੌਂਡ (Great Britain Pound) ਮਹਿੰਗਾ ਹੋ ਗਿਆ ਹੈ,ਭਾਰਤੀ ਰੁਪਏ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਲਗਭਗ 1500 ਰੁਪਏ ਵਧ ਗਿਆ ਹੈ,ਇਹ ਵੀਜ਼ਾ ਹੁਣ ਲਗਭਗ 11 ਹਜ਼ਾਰ 800 ਰੁਪਏ ਵਿਚ ਮਿਲੇਗਾ,ਸਟੂਡੈਂਟ ਵੀਜ਼ਾ ਫੀਸ (Student Visa Fee) ਵਿਚ 115 GBP ਯਾਨੀ ਲਗਭਗ 13 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ,ਹੁਣ ਯੂਕੇ ਦੇ ਬਾਹਰ ਦੇ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਫੀਸ ਵਜੋਂ 490 GBP ਯਾਨੀ ਲਗਭਗ 50,000 ਰੁਪਏ ਦੇਣੇ ਹੋਣਗੇ।