ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਭਰਤ ਇੰਦਰ ਸਿੰਘ ਚਹਿਲ ਨੂੰ ਮਿਲੀ ਅਗਾਊਂ ਜ਼ਮਾਨਤ
BolPunjabDe Buero
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Captain Amarinder Singh) ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ (Bharat Inder Singh Chahal) ਨੇ ਵਿਜੀਲੈਂਸ (Vigilance) ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦਰਜ ਕੀਤੇ ਕੇਸ ਵਿਚ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਕੀਤੀ ਸੀ,ਇਸ ਦੇ ਚਲਦਿਆਂ ਅਦਾਲਤ ਵਲੋਂ ਭਰਤ ਇੰਦਰ ਸਿੰਘ ਚਹਿਲ ਨੂੰ ਅਗਾਊਂ ਜ਼ਮਾਨਤ ਦੇ ਦਿਤੀ ਗਈ ਹੈ,ਅਦਾਲਤ ਨੇ ਸੁਣਵਾਈ ਦੌਰਾਨ ਭਰਤ ਇੰਦਰ ਸਿੰਘ ਚਹਿਲ ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਹੁਕਮ ਦਿਤੇ।
ਇਸ ਦੇ ਨਾਲ ਹੀ ਉਨ੍ਹਾਂ ਨੂੰ 12 ਅਕਤੂਬਰ ਤਕ ਜਾਇਦਾਦ ਸਬੰਧੀ ਵੇਰਵੇ ਸੌਂਪਣ ਲਈ ਕਿਹਾ ਗਿਆ ਹੈ,ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ,ਦਰਅਸਲ ਭਰਤ ਇੰਦਰ ਸਿੰਘ ਚਹਿਲ ਨੇ ਇਸੇ ਮਾਮਲੇ ਵਿਚ ਹੇਠਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ ਤੇ ਅਰਜੀ ਰੱਦ ਹੋਣ ’ਤੇ ਹੁਣ ਹਾਈਕੋਰਟ ਪਹੁੰਚ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਜਾਇਦਾਦ ਦੇ ਬਿਓਰੇ ਦਾ ਚਾਰਟ ਹੀ ਨਹੀਂ ਦਿਤਾ ਗਿਆ ਤੇ ਉਹ ਜਵਾਬ ਕਿਵੇਂ ਦੇਣਗੇ,ਜਿਸ ’ਤੇ ਬੈਂਚ ਨੇ ਸਰਕਾਰ ਨੂੰ ਚਾਰਟ ਦੇਣ ਦੀ ਹਦਾਇਤ ਕੀਤੀ ਸੀ।