ਸਾਊਦੀ ਅਰਬ ਜਾ ਰਹੇ ਹਵਾਈ ਜਹਾਜ਼ ’ਚੋਂ 16 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ,ਸਮੂਹ ’ਚ ਇਕ ਬੱਚਾ,11 ਔਰਤਾਂ ਅਤੇ ਚਾਰ ਮਰਦਾਂ ਸਮੇਤ 16 ਲੋਕ ਸ਼ਾਮਲ ਸਨ
BolPunjabDe Buero
ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (F.I.A.) ਨੇ ਦੋ ਦਿਨ ਪਹਿਲਾਂ ਮੁਲਤਾਨ ਹਵਾਈ ਅੱਡੇ ’ਤੇ ਸਾਊਦੀ ਅਰਬ (Saudi Arabia) ਜਾਣ ਵਾਲੀ ਫ਼ਲਾਈਟ ਤੋਂ ਉਮਰਾਹ ਤੀਰਥ ਯਾਤਰੀਆਂ ਦੇ ਭੇਸ ’ਚ 16 ਕਥਿਤ ਭਿਖਾਰੀਆਂ ਨੂੰ ਉਤਾਰ ਦਿਤਾ,ਐਫ਼.ਆਈ.ਏ. (F.I.A.) ਅਨੁਸਾਰ, ਸਮੂਹ ’ਚ ਇਕ ਬੱਚਾ,11 ਔਰਤਾਂ ਅਤੇ ਚਾਰ ਮਰਦਾਂ ਸਮੇਤ 16 ਲੋਕ ਸ਼ਾਮਲ ਸਨ, ਜੋ ਸ਼ੁਰੂਆਤ ’ਚ ਉਮਰਾਹ ਵੀਜ਼ੇ ’ਤੇ ਯਾਤਰਾ ਕਰ ਰਹੇ ਸਨ,‘ਡਾਨ’ ਦੀ ਰੀਪੋਰਟ ਮੁਤਾਬਕ ਇਮੀਗ੍ਰੇਸ਼ਨ (Immigration) ਪ੍ਰਕਿਰਿਆ ਦੌਰਾਨ ਐਫ.ਆਈ.ਏ. (F.I.A.) ਅਧਿਕਾਰੀਆਂ ਨੇ ਮੁਸਾਫ਼ਰਾਂ ਤੋਂ ਪੁੱਛ-ਪੜਤਾਲ ਕੀਤੀ ਜਿਨ੍ਹਾਂ ਨੇ ਕਬੂਲ ਕੀਤਾ ਕਿ ਉਹ ਭੀਖ ਮੰਗਣ ਲਈ ਸਾਊਦੀ ਅਰਬ ਜਾ ਰਹੇ ਸਨ,ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਸ ਨੂੰ ਭੀਖ ਮੰਗਣ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਅਪਣੇ ਯਾਤਰਾ ਪ੍ਰਬੰਧਾਂ ’ਚ ਸ਼ਾਮਲ ਏਜੰਟਾਂ ਨੂੰ ਦੇਣਾ ਪੈਂਦਾ ਸੀ,ਉਮਰਾਹ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਪਰਤਣਾ ਸੀ,ਰੀਪੋਰਟ ਅਨੁਸਾਰ ਐਫ਼.ਆਈ.ਏ. (F.I.A.) ਮੁਲਤਾਨ ਸਰਕਲ ਨੇ ਹੋਰ ਪੁਛ-ਪੜਤਾਲ ਅਤੇ ਕਾਨੂੰਨੀ ਕਾਰਵਾਈ ਲਈ ਮੁਸਾਫ਼ਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।