BolPunjabDe Buero
ਸਿੱਧੂ ਮੂਸੇਵਾਲਾ ਕਤਲ.ਕਾਂਡ (Sidhu Moosewala Murder Case) ਦੇ ਮੁੱਖ ਸਾਜਿਸ਼ ਕਰਤਾ ਸਚਿਨ ਬਿਸ਼ਨੋਈ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ (Production Warrant) ‘ਤੇ ਮਾਨਸਾ ਲਿਆਂਦਾ ਗਿਆ ਹੈ,ਸਚਿਨ ਬਿਸ਼ਨੋਈ ਦਿੱਲੀ ਵਿਚ ਸਪੈਸ਼ਲ ਸੈੱਲ ਦੇ ਰਿਮਾਂਡ ‘ਤੇ ਸੀ,ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਬਿਸ਼ਨੋਈ ਨੂੰ ਪਹਿਲਾਂ ਤੋਂ ਹੀ ਪਤਾ ਸੀ,ਕਤਲ ਦੇ ਬਾਅਦ ਸਚਿਨ ਫਰਜ਼ੀ ਪਾਸਪੋਰਟ (Fake Passport) ਬਣਵਾ ਕੇ ਦੁਬਈ ਭੱਜ ਗਿਆ ਸੀ ਤੇ ਇਸ ਦੇ ਬਾਅਦ ਇਕ ਨਿੱਜੀ ਚੈਨਲ ਨੂੰ ਫੋਨ ਕਰਕੇ ਸਚਿਨ ਨੇ ਜਾਣਕਾਰੀ ਦਿੱਤੀ ਕਿ ਸਿੱਧੂ ਮੂਸੇਵਾਲਾ ਕਤਲ.ਕਾਂਡ ਮਾਮਲੇ ਵਿਚ ਉਨ੍ਹਾਂ ਵੱਲੋਂ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਦੇ ਬਾਅਦ ਸਚਿਨ ਦੇ ਵਾਇਸ ਸੈਂਪਲ (Voice Sample) ਲਏ ਗਏ ਤੇ ਪਤਾ ਲੱਗਦਾ ਹੈ ਕਿ ਸਚਿਨ ਬਿਸ਼ਨੋਈ ਦਾ ਵੀ ਇਸ ਮਾਮਲੇ ਵਿਚ ਹੱਥ ਹੈ,ਦੁਬਈ ਤੋਂ ਬਾਅਦ ਉਹ ਅਜ਼ਰਬਾਈਜਾਨ (Azerbaijan) ਚਲਾ ਜਾਂਦਾ ਹੈ ਜਿਥੇ ਉਸ ਨੂੰ ਡਿਟੇਨ ਕਰ ਲਿਆ ਗਿਆ ਤੇ ਬਾਅਦ ਵਿਚ ਦਿੱਲੀ ਲਿਆਂਦਾ ਗਿਆ ਤੇ ਹੁਣ ਦਿੱਲੀ ਤੋਂ ਬਾਅਦ ਮਾਨਸਾ ਪੁਲਿਸ ਪ੍ਰੋਡਕਸ਼ਨ ਵਾਰੰਟ (Mansa Police Production Warrant) ‘ਤੇ ਲੈ ਕੇ ਆਈ ਹੈ,ਮੂਸੇਵਾਲਾ ਕਤਲਕਾਂਡ (Sidhu Moosewala Murder Case) ਵਿਚ 5 ਸਾਜਿਸ਼ ਕਰਤਾ ਸੀ ਜਿਨ੍ਹਾਂ ਵਿਚ ਸਚਿਨ ਬਿਸ਼ਨੋਈ ਯਾਨੀ ਸਚਿਨ ਥਾਪਰ ਉਹ ਵਿਅਕਤੀ ਹੈ।
ਜਿਸ ਨੇ ਦੁਬਈ (Dubai) ਵਿਚ ਪਾਕਿਸਤਾਨ ਦੇ ਹਥਿਆਰਾਂ ਦੇ ਤਸਕਰ ਨਾਲ ਮੁਲਾਕਾਤ ਕੀਤੀ,ਗੋਲਡੀ ਬਰਾੜ ਹਵਾਲਾ ਮਨੀ ਸਚਿਨ ਬਿਸ਼ਨੋਈ ਤੱਕ ਪਹੁੰਚਾਈ ਤੇ ਅਨਮੋਲ ਬਿਸ਼ਨੋਈ ਵੀ ਉਸਨਾਲ ਸੀ ਤੇ ਦੋਵਾਂ ਤੱਕ ਜਦੋਂ ਹਵਾਲਾ ਮਨੀ ਪਹੁੰਚਦੀ ਹੈ ਤਾਂ ਦੁਬਈ ਵਿਚ ਉਹ ਪਾਕਿਸਤਾਨੀ ਤਸਕਰ ਨਾਲ ਮੁਲਾਕਾਤ ਕਰਦੇ ਹਨ ਪੈਸੇ ਦਿੰਦੇ ਹਨ ਤੇ ਮੂਸੇਵਾਲਾ ਕਤਲਕਾਂਡ (Sidhu Moosewala Murder Case) ਵਿਚ ਜਿਹੜੇ ਵੀ ਹਥਿਆਰ ਵਰਤੇ ਗਏ ਉਹ ਗੋਲਡੀ ਬਰਾੜ ਦੀ ਹਵਾਲਾ ਮਨੀ ਨਾਲ ਖਰੀਦੇ ਗਏ ਤੇ ਇਸ ਤੋਂ ਬਾਅਦ ਪੰਜਾਬ ਲਿਆਂਦੇ ਗਏ।