EntertainmentPunjab

‘ਕੌਣ ਬਣੇਗਾ ਕਰੋੜਪਤੀ’ ‘ਚ ਇੱਕ ਹੋਰ ਪੰਜਾਬੀ ਨੇ ਮਾਰੀ ਬਾਜ਼ੀ,ਸ਼ੋਅ ਵਿੱਚ 50 ਲੱਖ ਰੁਪਏ ਜਿੱਤੇ

BolPunjabDe Buero

‘ਕੌਣ ਬਣੇਗਾ ਕਰੋੜਪਤੀ’ ਦੇ ਆਗਾਮੀ ਐਪੀਸੋਡ (Episode) ਵਿੱਚ ਪ੍ਰਤੀਯੋਗੀ ਤੇਜਿੰਦਰ ਕੌਰ (Tejinder Kaur) ਨੂੰ ਅਮਿਤਾਭ ਬੱਚਨ ਨਾਲ ਕਵਿਜ਼ ਖੇਡਣ ਦਾ ਮੌਕਾ ਮਿਲਦਾ ਹੈ,ਤਜਿੰਦਰ ਕੌਰ ਨੇ ਸ਼ੋਅ ਵਿੱਚ 50 ਲੱਖ ਰੁਪਏ ਜਿੱਤੇ ਹਨ ਅਤੇ ਹੁਣ ਉਹ 1 ਕਰੋੜ ਰੁਪਏ ਦੇ ਸਵਾਲ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੀ ਹੈ,ਅਜਿਹਾ ਲੱਗ ਰਿਹਾ ਹੈ ਕਿ ਇਹ ਸਵਾਲ ਉਨ੍ਹਾਂ ਲਈ ਇੱਕ ਚੁਣੌਤੀ ਬਣ ਸਕਦਾ ਹੈ,ਜਿਸ ਕਾਰਨ ਉਹ ਦੁਚਿੱਤੀ ਵਿੱਚ ਫਸ ਸਕਦੀ ਹੈ,ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਉਹ ਇਸ ਸੀਜ਼ਨ ਦੀ ਤੀਜੀ ਕਰੋੜਪਤੀ ਜੇਤੂ ਬਣ ਸਕੇਗੀ ਜਾਂ ਨਹੀਂ?,ਤੇਜਿੰਦਰ ਕੌਰ (Tejinder Kaur) ਇਸ ਸੀਜ਼ਨ ਵਿੱਚ ਸੁਪਰ ਸੰਦੂਕ ਦੇ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਅਤੇ ਪ੍ਰੋਮੋ ਵਿੱਚ ਦਿਖਾਇਆ ਗਿਆ ਹੈ ਕਿ ਉਹ ਹੁਣ ਇੱਕ ਕਰੋੜ ਦੇ ਸਵਾਲ ਦਾ ਸਾਹਮਣਾ ਕਰ ਰਹੀ ਹੈ, ਪ੍ਰੋਮੋ ਦੀ ਸ਼ੁਰੂਆਤ ਅਮਿਤਾਭ ਬੱਚਨ ਇਹ ਕਹਿੰਦੇ ਹੋਏ ਕਰਦੇ ਹਨ ਕਿ ਤੇਜਿੰਦਰ ਕੌਰ (Tejinder Kaur) ਇਸ ਸੀਜ਼ਨ ਦੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਜਿਸ ਨੇ ਸੁਪਰ ਸੰਦੂਕ ਤੋਂ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button