Entertainment
ਕੇਂਦਰੀ ਜਾਂਚ ਏਜੰਸੀ ਦੀ ਮਨਜ਼ੂਰੀ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਦੁਬਈ ਲਈ ਰਵਾਨਾ
BolPunjabDe Buero
ਕੇਂਦਰੀ ਜਾਂਚ ਏਜੰਸੀ (NIA) ਦੀ ਮਨਜ਼ੂਰੀ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ (Punjabi Singer Mankirat Aulakh) ਦੁਬਈ ਲਈ ਰਵਾਨਾ ਹੋ ਗਏ ਹਨ,ਦਰਅਸਲ ਛੇ ਮਹੀਨੇ ਪਹਿਲਾਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵਲੋਂ ਦੁਬਈ ਲਈ ਰਵਾਨਾ ਹੋਣ ਸਮੇਂ ਮੋਹਾਲੀ ਹਵਾਈ ਅੱਡੇ (Mohali Airport) ‘ਤੇ ਰੋਕਿਆ ਗਿਆ ਸੀ,ਕੇਂਦਰੀ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਇਕ ਨਿੱਜੀ ਸਮਾਗਮ ਵਿਚ ਪੇਸ਼ਕਾਰੀ ਲਈ ਦੁਬਈ ਗਏ ਹਨ ਅਤੇ ਸਮਾਗਮ ਦਾ ਆਯੋਜਨ ਇਕ ਕਾਰੋਬਾਰੀ ਵਲੋਂ ਕੀਤਾ ਗਿਆ,ਜਿਸ ਵਿਰੁਧ ਇਨਫੋਰਸਮੈਂਟ ਡਾਇਰੈਕਟੋਰੇਟ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ,ਮਾਰਚ ਮਹੀਨੇ ਵਿਚ ਔਲਖ ਤੋਂ ਪੁਛਗਿਛ ਕਰਨ ਤੋਂ ਬਾਅਦ ਐਨਆਈਏ (NIA) ਨੇ ਗਾਇਕ ਵਿਰੁਧ ਇਕ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ,ਉਸ ਦੀ ਵਿਦੇਸ਼ ਯਾਤਰਾ ਉਤੇ ਰੋਕ ਲਗਾਈ ਗਈ ਸੀ।