ਭਾਰਤ ਬਨਾਮ ਆਸਟ੍ਰੇਲੀਆ ਦਾ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਮੀਂਹ ਕਰ ਕੇ ਰੁਕ ਗਿਆ
BolPunjabDe Buero
ਭਾਰਤ ਬਨਾਮ ਆਸਟ੍ਰੇਲੀਆ ਦਾ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ (Holkar Cricket Stadium) ‘ਚ ਖੇਡਿਆ ਜਾ ਰਿਹਾ ਸੀ ਜੋ ਕਿ ਮੀਂਹ ਕਰ ਕੇ ਰੁਕ ਗਿਆ ਹੈ,ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ,ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ ‘ਤੇ ਆਸਟ੍ਰੇਲੀਆ ਨੂੰ 400 ਦੌੜਾਂ ਦਾ ਟੀਚਾ ਦਿੱਤਾ ਸੀ,ਓਧਰ ਮੀਂਹ ਤੋਂ ਪਹਿਲਾਂ ਆਸਟ੍ਰੇਲੀਆ ਟੀਮ (Australia Team) ਸਿਰਫ਼ 56 ਸਕੋਰ ਹੀ ਬਣਾ ਸਕੀ,ਭਾਰਤ ਵੱਲੋਂ ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿਲ ਨੇ ਸ਼ਾਨਦਾਰ ਸੈਂਕੜੇ ਲਗਾਏ,ਸ਼੍ਰੇਅਸ ਅਈਅਰ (Shreyas Lyer) ਨੇ 105 ਦੌੜਾਂ ਬਣਾਈਆਂ ਅਤੇ ਸ਼ੁਭਮਨ ਗਿਲ ਨੇ 104 ਦੌੜਾਂ ਬਣਾਈਆਂ,ਇਸ ਤੋਂ ਬਾਅਦ ਕੇ.ਐੱਲ. ਰਾਹੁਲ (K.L. Rahul) ਨੇ 52 ਦੌੜਾਂ ਬਣਾਈਆਂ ਅਤੇ ਸੂਰੀਆ ਕੁਮਾਰ ਨੇ 72 ਦੌੜਾਂ ਬਣਾਈਆਂ,ਸੂਰੀਆ ਕੁਮਾਰ ਦੀ ਪਾਰੀ ਸਭ ਤੋਂ ਸ਼ਾਨਦਾਰ ਰਹੀ ਜਿਨ੍ਹਾਂ ਨੇ 37 ਗੇਂਦਾਂ ‘ਤੇ 32 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿਚ 6 ਚੌਕੇ ਅਤੇ 6 ਛੱਕੇ ਸ਼ਾਮਲ ਸਨ।