National

PM ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ 9 ਵੰਦੇ ਭਾਰਤ ਟ੍ਰੇਨਾਂ ਦਾ ਤੋਹਫਾ ਦੇਣਗੇ

BolPunjabDe Buero

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ 9 ਵੰਦੇ ਭਾਰਤ ਟ੍ਰੇਨਾਂ ਦਾ ਤੋਹਫਾ ਦੇਣਗੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਮੱਧ ਰੇਲਵੇ ਦੀਆਂ ਦੋ ਸੇਵਾਵਾਂ ਸਣੇ 9 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਕਾਚੀਗੁੜਾ-ਯਸ਼ਵੰਤਪਰ ਤੇ ਵਿੇਵਾੜਾ-ਐੱਮਜੀਆਰ ਚੇਨਈ ਸੈਂਟਰਲ ਮਾਰਗਾਂ ਦੇ ਵਿਚ ਵੰਦੇ ਭਾਰਤ ਟ੍ਰੇਨ ਸੇਵਾ (Vande Bharat Train Service) ਦਾ ਉਦਘਾਟਨ ਕਰਨਗੇ।

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ ਪ੍ਰੋਗਰਾਮ ਵਿਚ ਹਿੱਸਾ ਲੈਣਗੇ,ਕਾਚੀਗੁੜਾ-ਯਸ਼ਵੰਤਪੁਰਾ ਵਿਚ ਵੰਦੇ ਭਾਰਤ ਟ੍ਰੇਨ ਸੇਵਾ ਇਸ ਮਰਗ ਦੀਆਂ ਹੋਰ ਟ੍ਰੇਨਾਂ ਦੀ ਤੁਲਨਾ ਵਿਚ ਘੱਟ ਤੋਂ ਘੱਟ ਯਾਤਰਾ ਸਮੇਂ ਦੇ ਨਾਲ ਦੋਵੇਂ ਸ਼ਹਿਰਾਂ ਦੇ ਵਿਚ ਸਭ ਤੋਂ ਤੇਜ਼ ਟ੍ਰੇਨ ਹੋਵੇਗੀ।

ਇਸ ਵਿਚ 530 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ,ਵਿਜੇਵਾੜਾ-ਐੱਮਜੀਆਰ ਚੇਨਈ ਸੈਂਟਰਲ ਮਾਰਗ (Vijayawada-MGR Chennai Central Road) ‘ਤੇ ਟ੍ਰੇਨ ਇਸ ਰਸਤੇ ‘ਤੇ ਪਹਿਲੀ ਤੇ ਸਭ ਤੋਂ ਤੇਜ਼ ਟ੍ਰੇਨ ਹੋਵੇਗੀ,ਇਸ ਤੋਂ ਇਲਾਵਾ ਪੱਛਮੀ ਬੰਗਾਲ ਨੂੰ ਪਟੜਾ-ਹਾਵੜਾ ਤੇ ਰਾਂਚੀ-ਹਾਵੜਾ ਮਾਰਗਾਂ ਤੇ ਹਾਵੜਾ-ਕੋਲਕਾਤਾ ਦੇ ਜੁੜਵਾਂ ਸ਼ਹਿਰਾਂ ਦੇ ਵਿਚ ਦੋ ਹੋਰ ਵੰਦੇ ਭਾਰਤ ਟ੍ਰੇਨ ਸੇਵਾਵਾਂ ਵੀ ਮਿਲਣਗੀਆਂ,ਰੇਲਵੇ ਨੇ ਪਟਨਾ-ਝਾਝਾ,ਆਸਮਨਸੋਲ,ਬਰਦਵਾਨ,ਹਾਵੜਾ ਮੁੱਖ ਰਸਤੇ ‘ਤੇ ਪਟੜੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਪਟਨਾ-ਹਾਵੜਾ ਮਾਰਗ ‘ਤੇ ਸੈਮੀ ਹਾਈ ਸਪੀਡ ਟ੍ਰੇਨ ਸੰਚਾਲਨ (Semi High Speed ​​Train Operation) ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button