ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 72 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਲਈ ਕੀਤਾ ਰਵਾਨਾ
BolPunjabDe Buero
ਸਿੰਗਾਪੁਰ ਲਈ 72 ਪ੍ਰਿੰਸੀਪਲਾਂ ਦਾ 5-6ਵਾਂ ਬੈਂਚ ਰਵਾਨਾ ਹੋ ਗਿਆ ਹੈ,ਇਹ ਪ੍ਰਿੰਸੀਪਲ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਵਿਚ ਲੀਡਰਸ਼ਿਪ, ਗਲੋਬਲ ਐਜੂਕੇਸ਼ਨ ਤੇ ਕੋਆਰਡੀਨੇਸ਼ਨ ਦੀ ਟ੍ਰੇਨਿੰਗ ਹਾਸਲ ਕਰਨਗੇ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਦੀ ਗੱਲ ਫਿਨਲੈਂਡ ਸਰਕਾਰ (Government of Finland) ਨਾਲ ਵੀ ਚੱਲ ਰਹੀ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਤੋਂ 72 ਪ੍ਰਿੰਸੀਪਲਾਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ,ਇਸ ਤੋਂ ਪਹਿਲਾਂ ਸਾਰੇ ਪ੍ਰਿੰਸੀਪਲਸ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਵੀ ਕੀਤੀ,ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Cabinet Minister Harjot Singh Bains) ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ 300 ਟੀਚਰਾਂ ਜਿਨ੍ਹਾਂ ਵਿਚ 200 ਪ੍ਰਿੰਸੀਪਲ ਤੇ 100 ਟੀਚਰ ਹਨ,ਵਿਦੇਸ਼ ਜਾ ਚੁੱਕੇ ਹਨ,ਪੰਜਾਬ ਦੇ ਲਗਭਗ 20 ਫੀਸਦੀ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਮੁਕੰਮਲ ਹੋ ਚੁੱਕੀ ਹੈ,ਇਸ ਤੋਂ ਇਲਾਵਾ 100 ਹੈੱਡਮਾਸਟਰਸ ਨੂੰ IIM ਅਹਿਮਦਾਬਾਦ ਭੇਜਿਆ ਗਿਆ ਸੀ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Cabinet Minister Harjot Singh Bains) ਨੇ ਦੱਸਿਆ ਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਫਿਨਲੈਂਡ ਨਾਲ ਗੱਲਬਾਤ ਚੱਲ ਰਹੀ ਹੈ,ਫਿਨਲੈਂਡ ਦੀ ਪ੍ਰਾਇਮਰੀ ਐਜੂਕੇਸ਼ਨ ਬੈਸਟ ਮੰਨੀ ਜਾਂਦੀ ਹ,MOU ਸਾਈਨ ਹੋਣਦੇ ਬਾਅਦ ਪੰਜਾਬ ਦੇ ਪ੍ਰਿੰਸੀਪਲ ਇਥੇ ਜਾ ਕੇ ਵੀ ਟ੍ਰੇਨਿੰਗ ਹਾਸਲ ਕਰਨਗੇ।