ਐਕਸ (X) ਨਹੀਂ ਰਹਿ ਜਾਵੇਗਾ ਮੁਫਤ, ਸਾਰੇ ਯੂਜਰਸ ਤੋਂ ਪੈਸੇ ਲੈਣ ਦੀ ਤਿਆਰੀ ‘ਚ Elon Musk
BolPunjabDe Buero
ਏਲੋਨ ਮਸਕ (Elon Musk) ਨੇ ਕਿਹਾ ਕਿ ਐਕਸ (X) ਦੇ ਯੂਜਰਸ ਤੋਂ ਹਰ ਮਹੀਨੇ ਘੱਟੋ-ਘੱਟ ਰਕਮ ਲਈ ਜਾਵੇਗੀ,ਏਲੋਨ ਮਸਕ ਨੇ ਇਹ ਜਾਣਕਾਰੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੋਂ ਇਕ ਇੰਟਰਵਿਊ ਵਿਚ ਕਹੀ ਹੈ,ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਯੂਜਰਸ ਤੋਂ ਐਕਸ (X) ਦਾ ਇਸਤੇਮਾਲ ਕਰਨ ਲਈ ਹਰ ਮਹੀਨੇ ਕਿੰਨੇ ਪੈਸੇ ਲਏ ਜਾਣਗੇ।
ਏਲੋਨ ਮਸਕ (Elon Musk) ਦਾ ਯਹੂਦੀ ਨਾਗਰਿਕ ਅਧਿਕਾਰ ਸਮੂਹ ਐਂਟੀ ਡਿਫੇਮੇਸ਼ਨ ਲੀਗ ਦੇ ਨਾਲ ਵਿਵਾਦ ਵਧਦਾ ਜਾ ਰਿਹਾ ਹੈ। ਜਿਸ ‘ਤੇ ਉਨ੍ਹਾਂ ਨੇ ਐਕਸ ਦੇ ਵਿਗਿਆਪਨ ਮਾਲੀਏ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਹੈ। ਏਲੋਨ ਮਸਕ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਏਡੀਐੱਲ ‘ਤੇ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਸੀ ਤੇ ਉਨ੍ਹਾਂ ਐਕਸ ਪੋਸਟ ਨੂੰ ਲਾਈਕ ਕੀਤਾ ਸੀ ਜਿਨ੍ਹਾਂ ਵਿਚ ਬੈਂਥਐਡੀਐੱਲ ਹੈਸ਼ਟੈਗ (BenthADL Hashtag) ਦਾ ਇਸਤੇਮਾਲ ਕੀਤਾ ਗਿਆ ਸੀ।
ਐਕਸ ਦੇ ਮੌਜੂਦਾ ਵਿਚ 550 ਮਿਲੀਅਨ ਮਾਸਿਕ ਯੂਜਰਸ ਹਨ ਜੋ ਰੋਜ਼ਾਨਾ 100-200 ਮਿਲੀਅਨ ਪੋਸਟ ਪੈਦਾ ਕਰਦੇ ਹਨ ਤੇ ਇਨ੍ਹਾਂ ਵਿਚੋਂ ਕੁਝ ਬਾਟਸ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਨਿਪਟਣ ਲਈ ਹਰ ਮਹੀਨੇ ਕੁਝ ਰਕਮ ਲਈ ਜਾਵੇਗੀ,ਦੱਸ ਦੇਈਏ ਕਿ ਏਲੋਨ ਮਸਕ (Elon Musk) ਪਹਿਲਾਂ ਤੋਂ ਹੀ ਬਲਿਊ ਟਿਕ (Blue Tick) ਲਈ ਯੂਜਰਸ (Users) ਤੋਂ ਪੈਸੇ ਲੈ ਰਹੇ ਹਨ,ਏਲੋਨ ਮਸਕ (Elon Musk) ਨੇ ਐਕਸ (X) ਤੋਂ ਕਮਾਈ ਲਈ ਬਲਿਊ ਟਿਕ ਨੂੰ ਜ਼ਰੂਰੀ ਕੀਤਾ ਹੈ।