Punjab
ਪੰਜਾਬ ‘ਚ ਮਿਲੇਗੀ ਗਰਮੀ ਤੋਂ ਰਾਹਤ,ਐਤਵਾਰ ਨੂੰ Yellow Alert ਵੀ ਜਾਰੀ ਕੀਤਾ ਗਿਆ
BolPunjabDe Buero
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਮੀਂਹ ਪੈਣ ਦੇ ਆਸਾਰ ਜਤਾਏ ਹਨ। ਮੌਸਮ ਵਿਭਾਗ ਵੱਲੋਂ ਜਲੰਧਰ ‘ਚ ਐਤਵਾਰ ਨੂੰ ਯੈਲੋ ਅਲਰਟ (Yellow Alert) ਵੀ ਜਾਰੀ ਕੀਤਾ ਗਿਆ ਹੈ,ਜਿਸ ਤਹਿਤ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ ਅਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਵੀ ਪੈ ਰਿਹਾ ਹੈ,ਨਵੀਂ ਪੱਛਮੀ ਗੜਬੜ ਪੰਜਾਬ ਦੇ ਮੌਸਮ ਨੂੰ ਪ੍ਰਭਾਵਤ ਕਰ ਸਕਦੀ ਹੈ ਜਿਸ ਦੇ ਕਾਰਨ 19 ਸਤੰਬਰ ਤੱਕ ਸੂਬੇ ‘ਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ।ਸ਼ੁੱਕਰਵਾਰ ਨੂੰ ਪਏ ਮੀਂਹ ਦਾ ਅਸਰ ਸ਼ਨੀਵਾਰ ਸਵੇਰ ਤੋਂ ਹੀ ਦੇਖਣ ਨੂੰ ਮਿਲਿਆ,ਜਿਸ ਕਾਰਨ ਦਿਨ ਭਰ ਧੁੱਪ ਨਿਕਲਣ ਦੇ ਨਾਲ-ਨਾਲ ਆਸਮਾਨ ‘ਚ ਅੰਸ਼ਿਕ ਤੌਰ ‘ਤੇ ਬੱਦਲ ਛਾਏ ਰਹੇ,ਦੇਰ ਸ਼ਾਮ ਚੱਲੀਆਂ ਠੰਢੀਆਂ ਹਵਾਵਾਂ ਕਾਰਨ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੀ।