Punjab

ਸ਼ਹੀਦ ਆਸ਼ੀਸ਼ ਨੂੰ ਦਿੱਤੀ ਗਈ ਨਮ ਅੱਖਾਂ ਨਾਲ ਵਿਦਾਈ

BolPunjabDe Buero

ਕਸ਼ਮੀਰ ਦੇ ਅਨੰਤਨਾਗ ‘ਚ 13 ਸਤੰਬਰ ਨੂੰ ਅਤਿਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿੰਜੌਲ ‘ਚ ਕੀਤਾ ਗਿਆ,ਆਸ਼ੀਸ਼ ਨੂੰ ਮੁੱਖ ਅਗਨੀ ਚਚੇਰੇ ਭਰਾ ਮੇਜਰ ਵਿਕਾਸ ਨੇ ਦਿੱਤੀ,ਇਸ ਤੋਂ ਪਹਿਲਾਂ ਸਿੱਖ ਰੈਜੀਮੈਂਟ (Sikh Regiment) ਦੇ ਜਵਾਨਾਂ ਨੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ,ਅੰਤਿਮ ਯਾਤਰਾ ਦੇ ਨਾਲ-ਨਾਲ ਸ਼ਹੀਦ ਮੇਜਰ ਆਸ਼ੀਸ਼ ਦੀਆਂ ਭੈਣਾਂ ਅਤੇ ਮਾਂ ਵੀ ਬਿੰਜੌਲ ਪਹੁੰਚੀਆਂ,ਮਾਂ ਸਾਰੇ ਰਾਹ ਹੱਥ ਜੋੜ ਕੇ ਤੁਰਦੀ ਰਹੀ,ਜਦੋਂ ਕਿ ਭੈਣ ਭਰਾ ਨੂੰ ਸਲਾਮ ਕਰਦੀ ਰਹੀ।

ਉਹ ਇਹ ਕਹਿ ਰਹੀ ਸੀ “ਮੇਰਾ ਭਰਾ ਸਾਡਾ ਅਤੇ ਦੇਸ਼ ਦਾ ਮਾਣ ਹੈ,” ਸ਼ਹੀਦ ਮੇਜਰ ਦੀ ਅੰਤਿਮ ਯਾਤਰਾ ਪਾਣੀਪਤ ਟੀਡੀਆਈ ਸਿਟੀ (TDI City) ਤੋਂ 14 ਕਿਲੋਮੀਟਰ ਦੂਰ ਉਨ੍ਹਾਂ ਦੇ ਪਿੰਡ ਬਿੰਜੌਲ ਪਹੁੰਚੀ,ਯਾਤਰਾ ਦੇ ਨਾਲ ਇੱਕ ਕਿਲੋਮੀਟਰ ਲੰਬੇ ਕਾਫਲੇ ਵਿਚ ਕਰੀਬ 10 ਹਜ਼ਾਰ ਲੋਕਾਂ ਨੇ ਸ਼ਮੂਲੀਅਤ ਕੀਤੀ,ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਨੇ ਆਸ਼ੀਸ਼ ਦੀ ਮ੍ਰਿਤਕ ਦੇਹ ‘ਤੇ ਫੁੱਲਾਂ ਦੀ ਵਰਖਾ ਕਰਕੇ ਉਸ ਨੂੰ ਵਿਦਾਈ ਦਿੱਤੀ।    

Related Articles

Leave a Reply

Your email address will not be published. Required fields are marked *

Back to top button