ਲੀਬੀਆ ਵਿੱਚ ਡੇਨਿਅਲ ਤੂਫਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ,ਹੁਣ ਤੱਕ 6,900 ਲੋਕਾਂ ਦੀ ਮੌਤ,20 ਹਜ਼ਾਰ ਤੋਂ ਵੱਧ ਲੋਕ ਲਾਪਤਾ
BolPunjabDe Buero
ਅਫਰੀਕੀ ਦੇਸ਼ ਲੀਬੀਆ (Libya) ਵਿੱਚ ਡੇਨਿਅਲ ਤੂਫਾਨ (Daniel Storm) ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ,ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ ਦੋ ਬੰਨ੍ਹ ਟੁੱਟ ਗਏ,ਦੇਸ਼ ਵਿੱਚ ਹੁਣ ਤੱਕ 6,900 ਲੋਕਾਂ ਦੀ ਮੌ.ਤ ਹੋ ਚੁੱਕੀ ਹੈ,ਇਸ ਵਿੱਚ ਮੌ.ਤਾਂ ਦਾ ਅੰਕੜਾ ਹੋਰ ਵਧਣ ਦਾ ਖਦਸ਼ਾ ਹੈ,ਉੱਥੇ ਹੀ 20 ਹਜ਼ਾਰ ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ,ਜਾਣਕਾਰੀ ਮੁਤਾਬਕ ਬੰਦਰਗਾਹ ਸ਼ਹਿਰ ਡੇਰਨਾ ਨੇੜੇ ਦੋ ਬੰਨ੍ਹ ਸਨ,ਜੋ ਤੂਫ਼ਾਨ ਅਤੇ ਹੜ੍ਹ ਕਾਰਨ ਟੁੱਟ ਗਏ,ਇਨ੍ਹਾਂ ਵਿੱਚੋਂ ਇੱਕ ਬੰਨ੍ਹ ਦੀ ਉਚਾਈ 230 ਫੁੱਟ ਸੀ,ਇਹ ਡੈਮ ਪਹਿਲਾਂ ਤਬਾਹ ਹੋ ਗਿਆ ਸੀ।
ਰਿਪੋਰਟਾਂ ਮੁਤਾਬਕ 2002 ਤੋਂ ਬਾਅਦ ਇਨ੍ਹਾਂ ਡੈਮਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ ਸੀ,ਬਚਾਅ ਕਾਰਜ ਵਿੱਚ ਲੱਗੇ 123 ਜਵਾਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ,ਲੀਬੀਆ ਸੁਰੱਖਿਆ ਬਲ (Libyan Security Forces) ਮੁਤਾਬਕ 4 ਦੇਸ਼ ਤੁਰਕੀ, ਇਟਲੀ, ਕਤਰ ਅਤੇ ਯੂਏਈ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਪਹੁੰਚਾ ਰਹੇ ਹਨ,ਇੱਥੇ ਮੈਡੀਕਲ ਉਪਕਰਨ, ਦਵਾਈਆਂ ਅਤੇ ਭੋਜਨ ਪਹੁੰਚਾਇਆ ਜਾ ਰਿਹਾ ਹੈ,ਮਿਸਰ, ਜਾਰਡਨ, ਟਿਊਨੀਸ਼ੀਆ ਅਤੇ ਕੁਵੈਤ ਨੇ ਵੀ ਮਦਦ ਕਰਨ ਦੀ ਗੱਲ ਕਹੀ ਹੈ,ਸੰਯੁਕਤ ਰਾਸ਼ਟਰ, ਯੂਰਪੀਅਨ ਸੰਘ ਅਤੇ ਅਮਰੀਕਾ ਵੀ ਐਮਰਜੈਂਸੀ ਫੰਡ ਜਾਰੀ ਕਰ ਰਹੇ ਹਨ।