Apple ਨੇ 12 ਸਤੰਬਰ ਨੂੰ ਆਈਫੋਨ 15 ਸੀਰੀਜ਼ ਦੀ ਸ਼ੁਰੂਆਤ ਕੀਤੀ
BolPunjabDe Buero
Apple ਨੇ 12 ਸਤੰਬਰ ਨੂੰ ਆਈਫੋਨ 15 ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ,ਕੰਪਨੀ ਨੇ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੀ ਸ਼ੁਰੂਆਤ ਕੀਤੀ ਹੈ,ਐਪਲ ਨੇ ਆਈਫੋਨ 15 ਸੀਰੀਜ਼ ਦੇ ਨਾਲ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ ਅਲਟਰਾ 2 ਨੂੰ ਵੀ ਲਾਂਚ ਕੀਤਾ ਹੈ,ਐਪਲ ਨੇ ਕੈਲੀਫੋਰਨੀਆ ਵਿਚ ਐਪਲ ਹੈੱਡਕੁਆਰਟਰ ਦੇ ‘ਸਟੀਵ ਜੌਬਸ ਥੀਏਟਰ’ ਤੋਂ ਆਈਫੋਨ 15 ਅਤੇ 15 ਪਲੱਸ ਨੂੰ ਵਿਸ਼ਵ ਪੱਧਰ ‘ਤੇ ਲਾਂਚ ਕੀਤਾ ਹੈ,ਐਪਲ ਦੇ ਇਤਿਹਾਸ ‘ਚ ਪਹਿਲੀ ਵਾਰ ਦੋਵੇਂ ਸਮਾਰਟਫੋਨ 48MP ਪ੍ਰਾਇਮਰੀ ਕੈਮਰੇ ਨਾਲ ਲਾਂਚ ਕੀਤੇ ਗਏ ਹਨ।
ਇਸ ਦਾ ਮਤਲਬ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਕਿਸੇ ਵੀ ਸੀਰੀਜ਼ ਦੇ ਬੇਸ ਮਾਡਲ ‘ਚ 48MP ਕੈਮਰਾ ਪੇਸ਼ ਕਰ ਰਹੀ ਹੈ,ਦੋਵੇਂ ਫੋਨ USB ਟਾਈਪ C-ਚਾਰਜਿੰਗ ਪੋਰਟ ਅਤੇ ਵੱਡੀ ਬੈਟਰੀ ਦੀ ਪੇਸ਼ਕਸ਼ ਕਰਦੇ ਹਨ,ਇਸ ਦੇ ਨਾਲ ਹੀ ਸਾਈਡ ਬਾਰਾਂ ਲਈ ਸਟੇਨਲੈਸ ਸਟੀਲ (Stainless Steel) ਦੀ ਬਜਾਏ ਟਾਈਟੇਨੀਅਮ ਦੀ ਵਰਤੋਂ ਕੀਤੀ ਗਈ ਹੈ,ਜੋ ਕਿ ਪਹਿਲਾਂ ਵਾਲੀ ਧਾਤੂ ਨਾਲੋਂ ਜ਼ਿਆਦਾ ਮਜ਼ਬੂਤ ਹੈ,iPhone 15 Pro ਅਤੇ ਆਈਫੋਨ 15 ਲਈ ਤੁਹਾਨੂੰ ਕ੍ਰਮਵਾਰ 1,34,900 ਰੁਪਏ ਅਤੇ 79,900 ਦੀ ਕੀਮਤ ਅਦਾ ਕਰਨੀ ਪਵੇਗੀ,ਆਈਫੋਨ 15 ਪ੍ਰੋ ਮੈਕਸ ਦੀ ਕੀਮਤ 1,59,900 ਹੈ,ਆਈਫੋਨ 15 ਪਲੱਸ ਦੀ ਕੀਮਤ 89,900 ਹੈ।