ਜੀ-20 ਕਿਤਾਬਚੇ ’ਚ ਅਕਬਰ ਦੀ ਤਾਰੀਫ਼,ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਸਿਆ ਸਰਕਾਰ ’ਤੇ ਵਿਅੰਗ
BolPunjabDe Buero
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਜੀ-20 (G-20) ਦੇ ਇਕ ਕਿਤਾਬਚੇ ’ਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਰੀਫ਼ ਕੀਤੇ ਜਾਣ ਮਗਰੋਂ ਸਰਕਾਰ ’ਤੇ ਬੁਧਵਾਰ ਨੂੰ ਵਿਅੰਗ ਕਸਿਆ ਕਿ ਉਸ ਦਾ ਇਕ ਚਿਹਰਾ ਦੁਨੀਆਂ ਨੂੰ ਵਿਖਾਉਣ ਲਈ ਹੈ ਅਤੇ ਦੂਜਾ ‘ਇੰਡੀਆ ਲਈ ਹੈ, ਜੋ ਕਿ ਭਾਰਤ ਹੈ,’’ਸਿੱਬਲ ਨੇ ‘ਭਾਰਤ: ਦ ਮਦਰ ਆਫ਼ ਡੈਮੋਕ੍ਰੇਸੀ’ (India: The Mother of Democracy’) ਸਿਰਲੇਖ ਵਾਲੇ ਜੀ-20 (G-20) ਦੇ ਇਕ ਕਿਤਾਬਚੇ ਦਾ ਜ਼ਿਕਰ ਕੀਤਾ,38 ਪੰਨਿਆਂ ਵਾਲੇ ਇਸ ਕਿਤਾਬਚੇ ’ਚ ਅਕਬਰ ਬਾਰੇ ਵੇਰਵਾ ਦਿਤਾ ਗਿਆ ਹੈ।
ਇਸ ਕਿਤਾਬਚੇ ’ਚ ਕਿਹਾ ਗਿਆ ਹੈ, ‘‘ਸੁਸ਼ਾਸਨ ’ਚ ਸਾਰਿਆਂ ਦੀ ਭਲਾਈ ਸਮਾਈ ਹੋਣੀ ਚਾਹੀਦੀ ਹੈ, ਫਿਰ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ,ਇਸ ਤਰ੍ਹਾਂ ਦਾ ਲੋਕਤੰਤਰ ਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਸੀ,’’ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਇਸ ’ਤੇ ਸਰਕਾਰ ’ਤੇ ਵਿਅੰਗ ਕਸਦਿਆਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਅਪਣੀ ਇਕ ਪੋਸਟ ’ਚ ਕਿਹਾ, ‘‘ਜੀ-20 (G-20) ਕਿਤਾਬਚਾ: ਸਰਕਾਰ ਨੇ ਮੁਗ਼ਲ ਬਾਦਸ਼ਾਹ ਅਕਬਰ ਦੀ ਸ਼ਾਂਤੀ ਅਤੇ ਲੋਕਤੰਤਰ ਪ੍ਰੇਰਨਾਕਰਤਾ ਵਜੋਂ ਤਾਰੀਫ਼ ਕੀਤੀ ਹੈ,ਇਕ ਚਿਹਰਾ: ਦੁਨੀਆਂ ਲਈ, ਦੂਜਾ ਚਿਹਰਾ: ਇੰਡੀਆ ਲਈ ਜੋ ਭਾਰਤ ਹੈ,ਕ੍ਰਿਪਾ ਕਰ ਕੇ ਸਾਨੂੰ ਅਸਲੀ ਮਨ ਦੀ ਗੱਲ ਦੱਸੋ।’’