19 ਸਾਲਾ ਟੈਨਿਸ ਖਿਡਾਰੀ ਕਿਸ਼ੋਰੀ ਕੋਕੋ ਗੌਫ਼ ਬਣੀ ਅਮਰੀਕੀ ਓਪਨ ਚੈਂਪੀਅਨ
BolPunjabDe Buero
ਅਮਰੀਕਾ ਦੀ ਕਿਸ਼ੋਰੀ ਕੋਕੋ ਗੌਫ਼ ਨੇ ਯੂਐਸ ਓਪਨ ਟੈਨਿਸ ਟੂਰਨਾਮੈਂਟ (US Open Tennis Tournament) ਦੇ ਮਹਿਲਾ ਸਿੰਗਲਜ਼ ਦੇ ਫ਼ਾਈਨਲ ’ਚ ਆਰਿਨਾ ਸਬਾਲੇਂਕਾ (Arina Sabalenka) ਨੂੰ ਹਰਾ ਕੇ ਅਪਣੇ ਕਰੀਅਰ ਦਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤ ਲਿਆ। ਫ਼ਲੋਰੀਡਾ ਦੀ ਰਹਿਣ ਵਾਲੇ 19 ਸਾਲਾ ਗੌਫ਼ ਨੇ ਖ਼ਰਾਬ ਸ਼ੁਰੂਆਤ ਤੋਂ ਉਭਰ ਕੇ 2-6, 6-3, 6-2 ਨਾਲ ਜਿੱਤ ਦਰਜ ਕੀਤੀ,ਇਸ ਹਾਰ ਦੇ ਬਾਵਜੂਦ ਇਸ ਮੁਕਾਬਲੇ ’ਚ ਦੂਜਾ ਦਰਜਾ ਪ੍ਰਾਪਤ ਸਬਲੇਨਕਾ ਦਾ ਸੋਮਵਾਰ ਨੂੰ ਜਾਰੀ ਹੋਣ ਵਾਲੀ ਡਬਲਯੂਟੀਏ ਰੈਂਕਿੰਗ (WTA Ranking) ’ਚ ਵਿਸ਼ਵ ਦੀ ਨੰਬਰ ਇਕ ਇਗਾ ਸਵਿਆਤੇਕ ਦੀ ਜਗ੍ਹਾ ਤੈਅ ਹੈ,ਕਿਸ਼ੋਰੀ ਕੋਕੋ ਗੌਫ਼ ਦਾ ਮੈਚ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ, ਜਿਨ੍ਹਾਂ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ (Former US President Barack Obama) ਵੀ ਸ਼ਾਮਲ ਸਨ, ਜਿਨ੍ਹਾਂ ਨੇ ਬਾਅਦ ’ਚ ਖਿਡਾਰੀ ਲਈ ਵਧਾਈ ਸੰਦੇਸ਼ ਭੇਜਿਆ ਸੀ,ਚੈਂਪੀਅਨ ਬਣਨ ’ਤੇ ਅਮਰੀਕਾ ਦੀ ਕਿਸ਼ੋਰੀ ਕੋਕੋ ਗੌਫ਼ ਨੂੰ ਚਮਕਦਾਰ ਟਰਾਫ਼ੀ ਅਤੇ 30 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ।