Asia Cup 2023 ਦਾ ਤੀਜਾ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੈਂਡੀ ‘ਚ ਖੇਡਿਆ ਜਾਵੇਗਾ
BolPunjabDe Buero
ਏਸ਼ੀਆ ਕੱਪ 2023 (Asia Cup 2023) ਦਾ ਤੀਜਾ ਮੈਚ ਅੱਜ ਭਾਰਤ ਅਤੇ ਪਾਕਿਸਤਾਨ (Pakistan) ਵਿਚਾਲੇ ਕੈਂਡੀ (Candy) ‘ਚ ਖੇਡਿਆ ਜਾਵੇਗਾ,ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ,ਟਾਸ ਦੁਪਹਿਰ 2:30 ਵਜੇ ਹੋਵੇਗਾ,ਪਾਕਿਸਤਾਨ ਦੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਨੇਪਾਲ (Nepal) ਨੂੰ ਹਰਾਇਆ ਹੈ,ਇਸ ਦੇ ਨਾਲ ਹੀ ਭਾਰਤੀ ਟੀਮ (Indian Team) ਦਾ ਇਹ ਪਹਿਲਾ ਮੈਚ ਹੋਵੇਗਾ,ਦੋਵੇਂ ਟੀਮਾਂ ਚਾਰ ਸਾਲ ਬਾਅਦ ਵਨਡੇ ਫਾਰਮੈਟ (ODI Format) ਵਿਚ ਆਹਮੋ-ਸਾਹਮਣੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਆਖ਼ਰੀ ਮੁਕਾਬਲਾ 2019 ਵਿਸ਼ਵ ਕੱਪ ‘ਚ ਹੋਇਆ ਸੀ,ਭਾਰਤ ਅਤੇ ਪਾਕਿਸਤਾਨ (Pakistan) ਵਿਚਾਲੇ ਕੁੱਲ ਮਿਲਾ ਕੇ 132 ਵਨਡੇ ਮੈਚ ਖੇਡੇ ਗਏ ਹਨ,ਭਾਰਤ ਨੇ 55 ਅਤੇ ਪਾਕਿਸਤਾਨ ਨੇ 73 ਮੈਚ ਜਿੱਤੇ ਹਨ,4 ਮੈਚ ਨਿਰਣਾਇਕ ਹਨ,ਦੋਵੇਂ ਟੀਮਾਂ ਆਖਰੀ ਵਾਰ 2018 ਵਿਚ ਵਨਡੇ ਏਸ਼ੀਆ ਕੱਪ (ODI Asia Cup) ਵਿਚ ਆਈਆਂ ਸਨ,ਫਿਰ ਦੋਵਾਂ ਵਿਚਾਲੇ 2 ਮੈਚ ਖੇਡੇ ਗਏ ਅਤੇ ਦੋਵੇਂ ਵਾਰ ਭਾਰਤ ਜਿੱਤਿਆ।