ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ,ਪਾਕਿਸਤਾਨੀ ਫੌਜ ਦੇ 9 ਜਵਾਨਾਂ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ
BolPunjabDe Buero
ਪਾਕਿਸਤਾਨ ਦੇ ਖੈਬਰ ਪਖਤਨੂਵਾ (Khyber Pakhtunkhwa) ਸੂਬੇ ਦੀ ਹੈ ਜਦੋਂ ਇਕ ਬਾਈਕ ਸਵਾਰ ਆਤਮਘਾਤੀ ਅੱਤਵਾਦੀ (Suicide Bomber) ਨੇ ਫੌਜ ਦੇ ਕਾਫਲੇ ਨੂੰ ਧਮਾਕੇ ਨਾਲ ਉਡਾ ਦਿੱਤਾ। ਇਸ ਧਮਾਕੇ ਵਿਚ ਪਾਕਿਸਤਾਨੀ ਫੌਜ ਦੇ 9 ਜਵਾਨਾਂ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋਏ ਹਨ।ਘਟਨਾ ਦੇ ਬਾਅਦ ਸੁਰੱਖਿਆ ਬਲਾਂ ਤੇ ਜਾਂਚ ਏਜੰਸੀਆਂ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਅੱਤਵਾਦੀ ਹਮਲੇ ਦੀ ਘਟਨਾ ‘ਤੇ ਪਾਕਿਸਤਾਨ (Pakistan) ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੂਲ ਹੱਕ ਕਾਕੜ ਨੇ ਦੁੱਖ ਜ਼ਾਹਿਰ ਕੀਤਾ ਹੈ।
ਪਾਕਿਸਤਾਨ ਦੇ ਖੈਬਰ ਪਖਤਨੂਵਾ (Khyber Pakhtunkhwa) ਸੂਬੇ ਦੇ ਬੰਨੂ ਜ਼ਿਲ੍ਹੇ ਵਿਚ ਇਕ ਬਾਈਕ ਸਵਾਰ ਆਤਮਘਾਤੀ ਹਮਲਾਵਾਰ ਨੇ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। ਹਮਲਾਵਰ ਨੇ ਆਪਣੀ ਬਾਈਕ ਕਾਫਲੇ ਦੇ ਇਕ ਵਾਹਨ ਨਾਲ ਟਕਰਾ ਦਿੱਤੀ।ਇਸ ਨਾਲ ਜ਼ਬਰਦਸਤ ਧਮਾਕਾ ਹੋਇਆਤੇ ਵਾਹਨ ਵਿਚ ਸਵਾਰ 9 ਜਵਾਨਾਂ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (Tehreek-E-Taliban Pakistan) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।