Games

ਏਸ਼ੀਆ ਕੱਪ 2023 ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ

BolPunjabDe Buero

ਏਸ਼ੀਆ ਕੱਪ 2023 (Asia Cup 2023) ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ (Team India) ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦਾ ਇੱਕ ਸਟਾਰ ਖਿਡਾਰੀ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਿਆ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਖੁਦ ਇਹ ਵੱਡਾ ਅਪਡੇਟ ਦਿੱਤਾ ਹੈ।ਦਿੱਲੀ ‘ਚ ਹੋਈ ਚੋਣ ਬੈਠਕ ਤੋਂ ਬਾਅਦ ਮੁੱਖ ਚੋਣਕਾਰ ਅਜੀਤ ਅਗਰਕਰ (Ajit Agarkar) ਨੇ ਦੱਸਿਆ ਕਿ ਕੇਐੱਲ ਰਾਹੁਲ (KL Rahul) ਨੂੰ ਨਵੀਂ ਸੱਟ ਲੱਗੀ ਹੈ ਅਤੇ ਉਸ ਦੇ ਏਸ਼ੀਆ ਕੱਪ 2023 ਦੇ ਪਹਿਲੇ ਕੁਝ ਮੈਚਾਂ ‘ਚ ਖੇਡਣ ਦੀ ਸੰਭਾਵਨਾ ਹੈ। ਹੁਣ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜੇਕਰ ਕੇਐੱਲ ਰਾਹੁਲ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੇ ਹਨ ਤਾਂ ਸੰਜੂ ਸੈਮਸਨ ਨੂੰ ਚੁਣਿਆ ਜਾ ਸਕਦਾ ਹੈ। ਸੰਜੂ ਸੈਮਸਨ ਨੂੰ ਬੈਕਅੱਪ ਵਿਕਟਕੀਪਰ (Backup Wicketkeeper) ਵਜੋਂ ਟੀਮ ਦਾ ਹਿੱਸਾ ਬਣਾਇਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button