ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਚਲਾਈ ਗਈ ਪੌਦੇ ਲਗਾਉਣ ਦੀ ਮੁਹਿੰਮ
Bol Punjab De Buero,Sangrur
ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਪ੍ਰਿਸੀਪਲ ਡਾ. ਸੁਖਵਿੰਦਰ ਸਿੰਘ ਦੀ ਰਹਿਨੁਮਾਈ ਵਿੱਚ ,ਵਾਇਸ ਪ੍ਰਿੰਸੀਪਲ ਐਸੋਸੀਏਟ ਪ੍ਰੋਫੈਸਰ ਮੀਨਾਕਸ਼ੀ ਮੜਕਨ ਦੀ ਅਗਵਾਈ ਵਿੱਚ ,ਵਾਤਾਵਰਨ ਅਵੇਅਰਨੈੱਸ ਸੁਸਾਇਟੀ, ਗਰੀਨ ਮਿਸ਼ਨ ਈਕੋਕਲੱਬ, ਸਵੱਛ ਭਾਰਤ ਅਭਿਆਨ ਦੇ ਕਨਵੀਨਰ ਅਸਿਸਟੈਂਟ ਪ੍ਰੋ.ਰੁਪਿੰਦਰ ਕੁਮਾਰ ਸਰਮਾ ਦੀ ਦੇਖ ਰੇਖ ਹੇਠ ਸਟੇਟ ਬੈਂਕ ਆਫ ਇਡੀਆ ਦੇ ਯਤਨਾਂ ਨਾਲ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾਉਂਦੇ ਹੋਏ ਕਾਲਜ ਕੈਂਪਸ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਸੀ ਤਾਂ ਕਿ ਕਾਲਜ ਕੈਂਪਸ ਨੂੰ ਹਰਾ ਭਰਿਆ ਬਣਾਇਆ ਜਾ ਸਕੇ। ਇਸ ਮੁਹਿੰਮ ਵਿੱਚ ਚੀਫ ਮੈਨੇਜਰ ,ਸ੍ਰੀ ਸਤੀਸ਼ ਗੰਗਾ ਨੇ ਬਤੌਰ ਮੁੱਖ ਮਹਿਮਾਨ, ਮੈਨੇਜਰ ਖੇਤਰੀ ਦਫਤਰ ਸੰਗਰੂਰ ਸ੍ਰੀ ਵਿਕਾਸ ਚੋਪੜਾ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਜੀਆਰਸੀ ਸੰਗਰੂਰ ਬ੍ਰਾਂਚ ਦੇ ਮੈਨੇਜਰ ਸ੍ਰੀਮਤੀ ਸੋਨੀਆ ਸਿੰਗਲਾ ਜੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਿਸੀਪਲ ਪ੍ਰੋਫੈਸਰ ਡਾ.ਸੁਖਵਿੰਦਰ ਸਿੰਘ ਨੇ ਮਹਿਮਾਨਾ ਨੂੰ ਜੀ ਆਇਆ ਕਰਦਿਆ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵੱਲੋ ਪੌਦੇ ਲਗਾਉਣ ਦੀ ਮੁਹਿੰਮ ਚਲਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ । ਚੀਫ ਮੈਨੇਜਰ ਖੇਤਰੀ ਦਫਤਰ ਸੰਗਰੂਰ ਸ੍ਰੀ ਸਤੀਸ਼ ਗੰਗਾ ਨੇ ਕਿਹਾ ਕਿ ਇਸ ਆਜਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਸਬੰਧੀ ਸਟੇਟ ਬੈਂਕ ਆਫ ਇੰਡੀਆ ਵੱਲੋ ਕਾਲਜ ਨੂੰ 100 ਪੌਦੇ ਭੇਂਟ ਕੀਤੇ ਗਏ ਹਨ। ਵਾਇਸ ਪ੍ਰਿਸੀਪਲ ਐਸੋਸੀਏਟ ਪ੍ਰੋਫੈਸਰ ਸ੍ਰੀਮਤੀ ਮੀਨਾਕਸ਼ੀ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਕਾਲਜ ਕੈਂਪਸ ਵਿੱਚ ਵੱਖ-ਵੱਖ ਪ੍ਰਕਾਰ ਜਿਵੇਂ ਫੁੱਲਦਾਰ, ਫਲਦਾਰ, ਸਦਾਬਹਾਰ, ਮੌਸਮੀ ਅਤੇ ਮੈਂਡੀਸ਼ਨਲ ਪੌਦੇ ਲਗਾਏ ਗਏ ਹਨ । ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਵੱਲੋ ਕਾਲਜ ਦੇ ਨਵ ਨਯੁਕਤ ਪ੍ਰਿਸੀਪਲ ਡਾ.ਸੁਖਵਿੰਦਰ ਸਿੰਘ ਨੂੰ ਫੁੱਲਾਂ ਦਾ ਗਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਬਾਅਦ ਵਿੱਚ ਬੈਂਕ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਵਿੱਚ ਚੀਫ ਮੈਨੇਜਰ ਸ੍ਰੀ ਸਤੀਸ਼ ਗੰਗਾ ਨੇ ਕਾਲਜ ਕੈਂਪਸ ਵਿੱਚ ਵਿਦਿਆਰਥੀਆਂ ਲਈ ਇੱਕ ਵਾਟਰ ਕੂਲਰ ਆਰੋ ਸਿਸਟਮ ਲਗਾਉਣ ਦਾ ਭਰੋਸਾ ਦਿੱਤਾ । ਸਟੇਟ ਬੈਕ ਆਫ ਇੰਡੀਆ ਦੀ ਜੀਆਰਸੀ ਸੰਗਰੂਰ ਬ੍ਰਾਂਚ ਦੇ ਮੈਨੇਜਰ ਸ੍ਰੀਮਤੀ ਸੋਨੀਆ ਸਿੰਗਲਾ ਦੇ ਕਾਲਜ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਖਾਤੇ ਆਪਣੇ ਬੈਂਕ ਵਿਚ ਪਹਿਲ ਦੇ ਆਧਾਰ ਤੇ ਖੋਲਣ ਦਾ ਭਰੋਸਾ ਦਿੱਤਾ। ਅਸੀਸਟੈਂਟ ਪ੍ਰੋਫੈਸਰ ਰੁਪਿੰਦਰ ਕੁਮਾਰ ਸਰਮਾ ਨੇ ਕਿਹਾ ਕਿ ਜੋ ਪੌਦੇ ਅੱਜ ਕਾਲਜ ਕੈਂਪਸ ਵਿੱਚ ਲਗਾਏ ਗਏ ਹਨ ਉਨ੍ਹਾਂ ਦੀ ਸਾਂਭ-ਸੰਭਾਲ ਕਾਲਜ ਦੇ ਕੈਂਪਸ ਬਿਊਟੀਫਿਕੇਸ਼ਨ ਕਮੇਟੀ ਵੱਲੋ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕੇ ਨੇੜਲੇ ਭਵਿੱਖ ਵਿਚ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਤਹਿਤ ਐਨਐਸਐਸ ਯੂਨਿਟ 1 (ਲੜਕੇ) ਅਤੇ ਐਨਐਸਐਸ ਯੂਨੀਟ 2 ਲੜਕੀਆਂ ਵੱਲੋਂ ਗੋਦ ਲਏ ਪਿੰਡ ਸੋਹੀਆ ਕਲਾਂ ਵਿੱਚ 75 ਪੌਦੇ ਲਗਾ ਕੇ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਕੀਤਾ ਜਾਵੇਗਾ। ਵਾਇਸ ਪ੍ਰਿਸੀਪਲ ਮੀਨਾਕਸ਼ੀ ਮੜਕਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਸੁਪਰਡੈਂਟ ਸ੍ਰੀ ਤਰਸੇਮ ਤਾਗੜੀ , ਸ੍ਰੀ ਮਨਦੀਪ ਕੁਮਾਰ , ਸ੍ਰੀ ਬਲਵੀਰ ਸਿੰਘ , ਸ੍ਰੀ ਸੁਰੇਸ਼ ਕੁਮਾਰ , ਸ੍ਰੀ ਮੁਕੇਸ਼ ਕੁਮਾਰ , ਸ੍ਰੀ ਬਲਜੀਤ ਸਿੰਘ , ਸ੍ਰੀ ਕਮਲਦੀਪ ਸਿੰਘ ਵੀ ਹਾਜਰ ਸਨ।