ਖੰਨਾ ਦੇ ਚਾਵਾ ਰੇਲਵੇ ਸਟੇਸ਼ਨ ਨੇੜੇ ਵੰਦੇ ਭਾਰਤ ਟਰੇਨ ‘ਤੇ ਪਥਰਾਅ ਹੋਇਆ
Ludhiana,26 August,2024,(Bol Punjab De):- ਸਰਹਿੰਦ ਵਿਚਾਲੇ ਖੰਨਾ ਦੇ ਚਾਵਾ ਰੇਲਵੇ ਸਟੇਸ਼ਨ (Chava Railway Station) ਨੇੜੇ ਵੰਦੇ ਭਾਰਤ ਟਰੇਨ (Vande Bharat Train) ‘ਤੇ ਪਥਰਾਅ ਹੋਇਆ,ਗੱਡੀ ‘ਤੇ ਪੱਥਰਾਂ ਦੇ ਨਿਸ਼ਾਨ ਵੀ ਮਿਲੇ ਹਨ। ਇਸ ਸਬੰਧੀ ਰੇਲਵੇ ਸੁਰੱਖਿਆ ਬਲ ਖੰਨਾ ਨੇ ਟਰੇਨ ਗਾਰਡ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਬੀਤੇ ਐਤਵਾਰ ਸ਼ਾਮ ਨੂੰ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਵੰਦੇ ਭਾਰਤ ਟਰੇਨ ‘ਤੇ ਪੱਥਰ ਲੱਗਿਆ। ਇਹ ਘਟਨਾ ਚਾਵਾ ਸਟੇਸ਼ਨ ਦੇ ਸਾਹਮਣੇ ਸ਼ਾਮ ਕਰੀਬ 7.45 ਵਜੇ ਵਾਪਰੀ। ਵੰਦੇ ਭਾਰਤ ਦੇ ਗਾਰਡ ਨੇ ਇਸ ਦੀ ਸੂਚਨਾ ਚਾਵਾ ਸਟੇਸ਼ਨ ਮਾਸਟਰ (Chava Railway Station) ਨੂੰ ਦਿੱਤੀ। ਸਟੇਸ਼ਨ ਮਾਸਟਰ (Station Master) ਨੇ ਤੁਰੰਤ ਖੰਨਾ ਆਰਪੀਐਫ (Khanna RPF) ਨੂੰ ਪੱਥਰਬਾਜ਼ੀ ਦੀ ਸੂਚਨਾ ਦਿੱਤੀ। ਖੰਨਾ ਆਰਪੀਐਫ ਅਤੇ ਜੀਆਰਪੀ ਦੀਆਂ ਟੀਮਾਂ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਇਸ ਤੋਂ ਇਲਾਵਾ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ,ਆਰਪੀਐਫ ਦੇ ਏਐਸਆਈ ਤਾਰਾ ਚੰਦ ਨੇ ਦੱਸਿਆ ਕਿ ਰੇਲਗੱਡੀ ਦੇ ਗਾਰਡ ਅਨੁਸਾਰ ਇੱਕ ਪੱਥਰ ਰੇਲਗੱਡੀ ਦੇ ਪਿੱਛੇ ਦੀ ਚੈਸੀ ਵਿੱਚ ਜਾ ਵੱਜਿਆ। ਉਸ ਨੇ ਦੇਖਿਆ ਤਾਂ ਟਰੈਕ ਦੇ ਕੋਲ ਬੱਚੇ ਖੜ੍ਹੇ ਸਨ। ਉਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਪਥਰਾਅ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਸੰਭਾਵਨਾ ਹੈ ਕਿ ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਕੋਈ ਪੱਥਰ ਟਰੈਕ ਤੋਂ ਉਛਲ ਗਿਆ ਹੋਵੇ। ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।