ਕੈਬਿਨਟ ਮੰਤਰੀ ਹਰਭਜਨ ਸਿੰਘ E.T.O ਨੇ ਤਰਸ ਦੇ ਆਧਾਰ ‘ਤੇ 5 ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ
Amritsar Sahib,20 August 2024,(Bol Punjab De):- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਦੋਰਾਨ 46 ਹ਼ਜਾਰ ਤੋ ਵੱਧ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾ ਕੇ ਇਕ ਨਵਾਂ ਰਿਕਾਰਡ ਸਥਾਪਤ ਕੀਤਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ.(Cabinet Minister Harbhajan Singh E. T. O.) ਨੇ ਜੰਡਿਆਲਾ ਗੁਰੂ ਵਿਖੇ ਤਰਸ ਦੇ ਆਧਾਰ ਤੇ ਪੀ ਐਸ ਪੀ ਸੀ ਐਲ ਵਿਚ 5 ਬੱਚਿਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਸਮੇ ਕੀਤਾ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਸਰਕਾਰ ਨੇ ਜਿਸਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਤੋ ਹੀ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾੳਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ।
ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਅਖੀਰਲੇ ਮਹੀਨਿਆਂ ਵਿਚ ਇਹ ਕੰਮ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਆਪਣੇ ਪਹਿਲੇ ਸਾਲ ਤੋ ਹੀ ਲੋਕਾਂ ਨਾਲ ਜਾ ਗਾਰੰਟੀਆਂ ਕੀਤੀਆਂ ਸਨ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨਾਂ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ,ਸਿਹਤ ਅਤੇ ਬੇਰੁਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ.ਨੇ ਇਸ ਦੋਰਾਨ ਰੁੱਖ ਲਗਾਉ ਮਨੁੱਖਤਾ ਬਚਾਉ ਦੀ ਮੁਹਿੰਮ ਤਹਿਤ ਮੰਡਲ ਜੰਡਿਆਲਾ ਗੁਰੂ ਦੇ ਕੰਪਲੈਕਸ ਵਿਚ ਬੂਟੇ ਲਗਾਏ ਅਤੇ ਹਾਜ਼ਰ ਜਨਤਾ ਨੂੰ ਵੀ ਵੱਧ ਤੋ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ । ਪੀ ਐਸ ਪੀ ਸੀ ਐਲ ਦੇ ਸਟਾਫ ਵੱਲੋ ਲਗਭਗ 100 ਦੇ ਕਰੀਬ ਬੂਟੇ ਲਗਾਏ ਗਏ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਵੱਖ-ਵੱਖ ਪਿੰਡ ਦੇ ਖਪਤਕਾਰਾ ਨੂੰ 26.08 ਲੱਖ ਦੇ ਇਲਾਕੇ ਦੇ ਨਵਾ ਟਰਾਸਫਾਰਮਰਾ ਨੂੰ ਲਗਾਉਣਾ ਲਈ ਪ੍ਰਵਾਨਗੀਆ ਸਬੰਧਤ ਲਾਭਪਾਤਰੀਆ ਨੂੰ ਸੌਪੀਆ ।