Punjab
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਨੂੰ ਸੱਤਵੇਂ ਇਜਲਾਸ ਲਈ ਸੱਦਿਆ
Chandigarh,20 August, 2024,( Bol Punjab De):- – ਭਾਰਤ ਦੇ ਸੰਵਿਧਾਨ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਦੇ ਰਾਜਪਾਲ ਨੇ 16ਵੀਂ ਪੰਜਾਬ ਵਿਧਾਨ ਸਭਾ ਨੂੰ ਸੋਮਵਾਰ, ਮਿਤੀ: 2 ਸਤੰਬਰ, 2024 ਨੂੰ ਬਾਅਦ ਦੁਪਹਿਰ 2.00 ਵਜੇ ਚੰਡੀਗੜ੍ਹ ਵਿਖੇ, ਇਸਦੇ ਸੱਤਵੇਂ ਇਜਲਾਸ ਲਈ ਸੱਦਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਵੱਲੋਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੇ ਕਲਾਜ਼ (1) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਨੂੰ ਇਸ ਇਜਲਾਸ ਲਈ ਬੁਲਾਇਆ ਗਿਆ ਹੈ।