Punjab

ਭਾਰਤ-ਪਾਕਿਸਤਾਨ ਸਰਹੱਦ ਅਟਾਰੀ-ਵਾਹਗਾ ਸਰਹੱਦ ‘ਤੇ ਕਈ ਭੈਣਾਂ ਨੇ ਸੈਨਿਕਾਂ ਨੂੰ ਰੱਖੜੀ ਬੰਨ੍ਹੀ

Amritsar Sahib,19,August,(Bol Punjab De):-  ‘ਤੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਸਾਡੇ ਦੇਸ਼ ਦੇ ਸੈਨਿਕਾਂ ਲਈ ਇਹ ਤਿਉਹਾਰ ਵਿਅਰਥ ਨਾ ਜਾਵੇ, ਇਸ ਲਈ ਭਾਰਤ-ਪਾਕਿਸਤਾਨ ਸਰਹੱਦ ਅਟਾਰੀ-ਵਾਹਗਾ ਸਰਹੱਦ ‘ਤੇ ਕਈ ਭੈਣਾਂ ਨੇ ਸੈਨਿਕਾਂ ਨੂੰ ਰੱਖੜੀ ਬੰਨ੍ਹੀ ਹੈ।

ਕਈ ਮਹਿਲਾਵਾਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਵਾਹਗਾ ਬਾਰਡਰ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ। ਇੰਨਾ ਹੀ ਨਹੀਂ ਕਈ ਭੈਣਾਂ ਨੇ BSF ਦੀਆਂ ਮਹਿਲਾ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਮਿਠਾਈ ਖੁਆਈ। ਸਾਲ 1968 ‘ਚ ਅਟਾਰੀ ਬਾਰਡਰ ‘ਤੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ।

ਦੱਸ ਦੇਈਏ ਕਿ ਹਰ ਰਕਸ਼ਾ ਬੰਧਨ ‘ਤੇ ਕਈ ਮਹਿਲਾਵਾਂ ਖਾਸ ਤੌਰ ‘ਤੇ ਵਾਹਗਾ ਬਾਰਡਰ (Wagah Border) ਸਮੇਤ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸਾਡੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਆਉਂਦੀਆਂ ਹਨ। ਇਹ ਰੁਝਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇਸ ਸਬੰਧ ਵਿਚ ਸੋਮਵਾਰ ਨੂੰ ਵੀ ਰੱਖੜੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਬਾਰਡਰ (Attari-Wahga Border) ‘ਤੇ ਔਰਤਾਂ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।

Related Articles

Leave a Reply

Your email address will not be published. Required fields are marked *

Back to top button