ਸਰਕਾਰ ਨੇ ਕਰੀਬ 43 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਕਰਵਾਏ ਮੁਹੱਈਆ-ਹਰਭਜਨ ਸਿੰਘ ਈ.ਟੀ.ਓ.
– ਮਹਿਤਾ ਵਿਖੇ ਲੱਗੇ ਸਵੈ ਰੋਜ਼ਗਾਰ ਕੈਂਪ ਵਿੱਚ 96 ਨੌਜਵਾਨਾਂ ਨੂੰ ਰੋਜ਼ਗਾਰ ਕਰਵਾਇਆ ਮੁਹੱਈਆ
Amritsar Sahib, 10 August 2024 ,(Bol Punjab De):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇ ਕਾਬਲ ਬਨਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਕਰੀਬ 43 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਮਾਰਕੀਟ ਕਮੇਟੀ ਮਹਿਤਾ ਵਿਖੇ ਲਗਾਏ ਗਏ ਰੋਜਗਾਰ ਅਤੇ ਸਵੈ ਰੋਜਗਾਰ ਕੈਂਪ ਦੌਰਾਨ 96 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮੁਹੱਈਆ ਕਰਵਾਉਣ ਸਮੇਂ ਕੀਤਾ। ਉਨਾਂ ਦੱਸਿਆ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਸਿਹਤ, ਸਿੱਖਿਆ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਪਿੰਡ ਪੱਧਰ ਤੇ ਰੋਜ਼ਗਾਰ ਕੈਂਪ ਲਗਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਅਤੇ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ।
ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਸਵੈ ਰੋਜਗਾਰ ਮੁਹਈਆ ਕਰਵਾਉਣ ਲਈ ਪੰਜਾਬ ਦੇ ਜਿਲ੍ਹੇ ਦੇ ਵੱਖ-ਵੱਖ ਵਿਭਾਗ ਜਿਵੇ ਕਿ ਬੈਕਫਿੰਕੋ ਅੰਮ੍ਰਿਤਸਰ, ਐਸ.ਸੀ.ਕਾਰਪੋਰੇਸ਼ਨ ਅੰਮ੍ਰਿਤਸਰ, ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ, ਡੇਅਰੀ ਡਿਵੈਲਪਮੈਂਟ ਬੋਰਡ ਅੰਮ੍ਰਿਤਸਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅੰਮ੍ਰਿਤਸਰ, ਪੇਂਡੂ ਸਵੈ ਰੁਜਗਾਰ ਤਕਨੀਕੀ ਸੰਸਥਾ ਅੰਮ੍ਰਿਤਸਰ, ਪੰਜਾਬ ਰਾਜ ਪੇਂਡੂ ਅਜੀਵਿਕਾ ਮਿਸ਼ਨ, ਅੰਮ੍ਰਿਤਸਰ ਨੇ ਭਾਗ ਲਿੱਆ ਅਤੇ ਨੌਜਵਾਨਾਂ ਨੂੰ ਆਫਰ ਲੇਟਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਨਾਮੀ ਕੰਪਨੀਆਂ ਜਿਵੇ ਕਿ ਰਖਸ਼ਾ ਸਕਿਉਰਟਰੀ, ਮੈਕਸਿਕਸ ਕੋਚਰ ਟੈਕ, ਸ਼ੇਅਰ ਇੰਡੀਆ ਆਦਿ ਨੇ ਭਾਗ ਲਿਆ ਅਤੇ ਲੜਕੇ ਅਤੇ ਲੜਕੀਆਂ ਨੂੰ ਨੌਕਰੀ ਦੇ ਵੱਖ-ਵੱਖ ਅਵਸਰ ਪ੍ਰਦਾਨ ਕੀਤੇ ਗਏ। ਇਸ ਕੈਂਪ ਵਿਚ ਕੁੱਲ 211 ਨੌਜਵਾਨਾਂ ਵੱਲੋਂ ਹਿੱਸਾ ਲਿਆ ਗਿਆ ਅਤੇ 96 ਬੱਚਿਆ ਨੂੰ ਨੋਕਰੀ ਦੇ ਅਫਸਰ ਪ੍ਰਦਾਨ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਇਸ ਮੌਕੇ ਤੇ ਨੋਜਵਾਨਾ ਨੂੰ ਪੁਲਿਸ, ਆਰਮੀ ਅਤੇ ਹੋਰ ਸਰਕਾਰੀ ਨੌਕਰੀਆਂ ਦੀ ਤਿਆਰੀ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਸੀ-ਪਾਇਟ ਕੇਂਦਰ ਕਪੂਰਥਲਾ ਅਤੇ ਆਰਮੀ ਰੀਕਰਿਉਟਮੈਂਟ ਕੇਂਦਰ ਅੰਮ੍ਰਿਤਸਰ ਵੱਲੋ ਨੌਜਵਾਨਾਂ ਨੂੰ ਭਰਤੀ ਸਬੰਧੀ ਜਾਗਰੂਕ ਵੀ ਕੀਤਾ ਗਿਆ ਹੈ।ਇਸ ਮੋਕੇ ਡਾ.ਗੁਰਵਿੰਦਰ ਸਿੰਘ ਚੇਅਰਮੈਨ ਮਾਰਕਿਟ ਮਹਿਤਾ, ਸ਼੍ਰੀਮਤੀ ਨੀਲਮ ਮਹੇ ,ਡਿਪਟੀ ਡਾਇਰੈਕਟਰ, ਰੋਜਗਾਰ ਉਤੱਪਤੀ,ਹੁਨਰ ਵਿਕਾਸ ਅਤੇ ਸਿਖਲਾਈ, ਅੰਮ੍ਰਿਤਸਰ, ਸ੍ਰੀ ਨਰੇਸ਼ ਕੁਮਾਰ, ਰੋਜਗਾਰ ਉਤੱਪਤੀ,ਹੁਨਰ ਵਿਕਾਸ ਅਤੇ ਸਿਖਲਾਈ, ਅੰਮ੍ਰਿਤਸਰ,ਸ਼੍ਰੀ ਤੀਰਥਪਾਲ ਸਿੰਘ,ਡਿਪਟੀ ਸੀ.ਈ.ਓ ਰੋਜਗਾਰ ਉਤੱਪਤੀ,ਹੁਨਰ ਵਿਕਾਸ ਅਤੇ ਸਿਖਲਾਈ, ਅੰਮ੍ਰਿਤਸਰ, ਸ਼੍ਰੀ ਗੋਰਵ ਕੁਮਾਰ,ਕਰੀਅਰ ਕਾਉਂਸਲਰ ਰੋਜਗਾਰ ਉਤੱਪਤੀ,ਹੁਨਰ ਵਿਕਾਸ ਅਤੇ ਸਿਖਲਾਈ, ਅੰਮ੍ਰਿਤਸਰ, ਬਲਾਕ ਪ੍ਰਧਾਨ ਸ: ਜਰਮਜੀਤ ਸਿੰਘ, ਗੁਰਜਿੰਦਰ ਸਿੰਘ।