PoliticsPunjab

ਸੰਸਦ ਵਿੱਚ ਪੰਜਾਬ ਦੇ ਸੰਸਦਾਂ ਦਾ ਰਿਹਾ ਦਬ ਦਬਾ, ਚੁੱਕੇ ਪੰਜਾਬ ਦੇ ਮੁੱਦੇ

ਸੰਸਦੀ ਕਾਰਵਾਈ ਵਿੱਚ ਬੋਲੇ ਪੰਜਾਬ ਦੇ ਵੱਖ-ਵੱਖ ਸਾਂਸਦ

 

BOL PUNJAB DE,BUREO

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਇਸ ਸਬੰਧੀ ਪੰਜਾਬ ਦੇ ਸੰਸਦ ਮੈਂਬਰ ਆਪਣੀਆਂ ਪੰਜਾਬ ਦੀਆਂ ਹੱਕੀ ਮੰਗਾਂ ਜਾਂ ਗੱਲਾਂ ਸੰਸਦ ਵਿੱਚ ਚੁੱਕ ਰਹੇ ਹਨ  ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਦਾ ਚੁੱਕਿਆ ਕਿ ਪੰਜਾਬ ਵਿੱਚ ਹੜਾਂ ਦੇ ਪਾਣੀ ਲਈ ਕੇਂਦਰ ਸਰਕਾਰ ਵੱਲੋ ਕੋਈ ਮੁਆਵਜਾ ਨਹੀਂ ਦਿੱਤਾ ਗਿਆ , ਉਹਨਾਂ ਕਿਹਾ ਕਿ ਕੇਂਦਰ ਸੁਰੂ ਤੋ ਹੀ ਪੰਜਾਬ ਨਾਲ ਵਿਤਕਰਾ ਕਰਦਾ ਆ ਹੈ ਜਦਕਿ ਪੰਜਾਬ ਹਮੇਸ਼ਾ ਦੇਸ ਸੇਵਾ ਲਈ ਸਭ ਤੋ ਅੱਗੇ ਰਿਹਾ ਹੈ । MP ਮੀਤ ਹੇਅਰ ਨੇ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਵੀ ਮੰਗ ਕੀਤੀ । ਉੱਥੇ ਹੀ ਪਟਿਆਲਾ ਤੋਂ ਕਾਂਗਰਸ ਦੇ MP ਡਾਕਟਰ ਧਰਮਵੀਰ ਗਾਂਧੀ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਅਤੇ ਕਿਸਾਨਾਂ ਨੂੰ MSP ਦੇਣ ਦੀ ਮੰਗ ਕੀਤੀ । ਬਠਿੰਡਾ ਤੋਂ ਅਕਾਲੀ ਦਲ ਦੇ MP ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਪੰਜਾਬ ਦੇ ਪਾਣੀ ਦਾ ਬਣਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ । ਉਹਨਾਂ ਕਾਂਗਰਸ ਅਤੇ ਆਪ ਨੂੰ ਵੀ ਘੇਰਦੇ ਹੋਏ SYL ਦੇ ਮੁੱਦੇ ਤੇ STAND ਕਲੀਅਰ ਕਰਣ ਲਈ ਕਿਹਾ

 

Related Articles

Leave a Reply

Your email address will not be published. Required fields are marked *

Back to top button