ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਤ ਦੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ
Chandigarh,26 July,2024,(Bol Punjab De):- ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਤ ਦੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ,ਇਸ ਦੌਰਾਨ ਉਹਨਾਂ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ,ਦਰਅਸਲ ਗਵਰਨਰ ਤਿੰਨ ਚਾਰ ਦਿਨ ਸਰਹੱਦੀ ਇਲਾਕਿਆਂ ਦੇ ਦੌਰੇ ਦੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਜਿੱਥੇ ਗੱਲਬਾਤ ਕੀਤੀ,ਉਥੇ ਹੀ ਨਸ਼ਿਆਂ ਅਤੇ ਡਰੋਨ ਦੇ ਮਾਮਲਿਆਂ ਨੂੰ ਹੀ ਸਮਝਿਆ,ਇਸ ਬਾਰੇ ਖੁੱਲ ਕੇ ਗੱਲਬਾਤ ਦੌਰਾਨ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦੱਸਿਆ ਕਿ ਪੰਜਾਬ ਇੱਕ ਨਾਜ਼ੁਕ ਸਟੇਟ ਹੈ,ਪੰਜਾਬ ਦਾ ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ,ਗਵਰਨਰ ਨੇ ਦੱਸਿਆ ਕਿ, ਪਾਕਿਸਤਾਨ ਪੰਜਾਬ ਦੇ ਅੰਡਰ ਡਰੱਗ ਭੇਜਦਾ ਹੈ,ਬਾਰਡਰ ਸੀਲ (Border Seal) ਕੀਤਾ ਤਾਂ ਡਰੋਨ ਜਰੀਏ ਡਰੱਗ ਆਉਣ ਲੱਗੀ,ਗਵਰਨਰ ਨੇ ਦੱਸਿਆ ਕਿ,ਡਰੋਨ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਲੇਜ ਕਮੇਟੀਆਂ ਬਣਾਈਆਂ ਗਈਆਂ ਹਨ,ਇਸ ਦੌਰਾਨ ਗਵਰਨਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ,ਹੁਣ ਪਹਿਲੀ ਡਰੋਨ ਫੜਨ ਵਾਲਿਆਂ ਨੂੰ ਇਨਾਮ ਦੇਣ ਦੀ ਸਕੀਮ ਲਿਆਂਦੀ ਗਈ ਹੈ,ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਮੈਨੂੰ ਸਮਝ ਆਈ ਹੈ ਕਿ ਤਾਲਮੇਲ ਦੀ ਕਾਫੀ ਕਮੀ ਹੈ।