ਦਰਸ਼ਨ ਸਿੰਘ ਚੌਹਾਨ,ਸੁਨਾਮ
ਸੁਨਾਮ ਇਲਾਕੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਆਪਣਾ ਨਾਮ ਸਥਾਪਤ ਕਰ ਚੁੱਕੇ ਅਪੋਲੋ ਸੱਟਡੀ ਸੈਂਟਰ ਵਿੱਚ ਹੁਣ ਨਵੇਂ ਕੋਰਸਾਂ ਦੀ ਕੋਚਿੰਗ ਦਾ ਵਿਸਥਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਐਮ. ਡੀ ਆਸ਼ੂ ਜੈਨ ਅਤੇ ਪ੍ਰਿੰਸੀਪਲ ਮੈਡਮ ਸ਼ਿਖਾ ਜੈਨ ਨੇ ਦੱਸਿਆ ਕਿ 1 ਜੁਲਾਈ 2024 ਤੋਂ ਨਵੇਂ ਕੋਚਿੰਗ ਕੋਰਸਾਂ ਵਿੱਚ ਸਰਕਾਰੀ ਨੌਕਰੀਆਂ ਲਈ ਪੇਪਰ ਦੇਣ ਦੀ ਤਿਆਰੀ ਕਰਵਾਉਣ ਵਿੱਚ ਜਿਵੇਂ ਪੰਜਾਬ ਪੁਲਿਸ, ਸਟਾਫ਼ ਸਿਲੈਕਸਨ ਕਮਿਸ਼ਨ, ਪੀ.ਟੀ.ਈ.ਟੀ, ਸੀ.ਟੀ.ਈ.ਟੀ.(ਪੀ ਟੈਟ,ਸੀ ਟੈਟ),ਮਾਸਟਰ ਕੇਡਰ, ਰੇਲਵੇ, ਬੈਂਕ ਅਫਸਰ ਅਤੇ ਕਲਰਕਾਂ ਦੀਆਂ ਵੱਖ ਵੱਖ ਅਸਾਮੀਆਂ, ਜਿਨਾਂ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਟੈਸਟ ਸ਼ਾਮਿਲ ਹਨ ਦੀ ਵਧੀਆ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਨਾ ਸਾਰੇ ਟੈਸਟਾਂ ਦੀ ਤਿਆਰੀ ਅਤਿ ਆਧੁਨਿਕ ਢੰਗ ਨਾਲ ਘੱਟੋ ਘੱਟ ਖਰਚੇ ਤੇ ਕਰਵਾਈ ਜਾਵੇਗੀ। ਉਨਾਂ ਨੇ ਦੱਸਿਆ ਕਿ ਸੈਂਟਰ ਦਾ ਮੁੱਖ ਮਹੱਤਵ ਬੱਚਿਆਂ ਦਾ ਵਧੀਆ ਭਵਿੱਖ ਦੇ ਨਿਰਮਾਣ ਦਾ ਹੈ ਜਿਸ ਤਰ੍ਹਾਂ ਅਪੋਲੋ ਸਟੱਡੀ ਸੈਂਟਰ ਪਹਿਲਾਂ ਆਈਲੈਟਸ, ਪੀ ਪੀ ਈ ਅਤੇ ਸਪੋਕਨ ਇੰਗਲਿਸ਼ ਵਿੱਚ ਬਿਹਤਰੀਨ ਸੇਵਾਵਾਂ ਰਾਹੀ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਪੈਰਾਂ ਤੇ ਖੜਾ ਕਰ ਚੁੱਕਿਆ ਹੈ ਇਸ ਤਰਾਂ ਹੁਣ ਨਵੇਂ ਕੋਰਸਾਂ ਰਾਹੀਂ ਸੈਂਟਰ ਵਿੱਚ ਵਧੀਆ ਆਧੁਨਿਕ ਸਹੂਲਤਾਂ ਦੇਕੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਵਚਨਬੱਧ ਹੈ।