Punjab

ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਦੀ ਅੱਜ ਬਠਿੰਡਾ ਪੁਲਿਸ ਵਿੱਚ ਭਾਰਤੀ ਹੋਈ

21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ

Bathinda,11 July,2024,(Azad Soch News):- ਕਿਸਾਨ ਸ਼ੁਭਕਰਨ ਸਿੰਘ (Farmer Shubkaran Singh) ਦੀ ਭੈਣ ਗੁਰਪ੍ਰੀਤ ਕੌਰ ਦੀ ਅੱਜ ਬਠਿੰਡਾ ਪੁਲਿਸ (Bathinda Police) ਵਿੱਚ ਭਾਰਤੀ ਹੋ ਗਈ ਹੈ,ਪੰਜਾਬ ਸਰਕਾਰ (Punjab Govt) ਨੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪੁਲਿਸ ਵਿਭਾਗ (Police Department) ਵਿੱਚ ਨਿਯੁਕਤ ਕੀਤਾ ਹੈ,ਜਾਣਕਾਰੀ ਮੁਤਾਬਕ ਉਸ ਦੀਆਂ ਸਾਰੀਆਂ ਮੈਡੀਕਲ ਪ੍ਰਕਿਰਿਆਵਾਂ (Medical Procedures) ਪੂਰੀਆਂ ਹੋ ਚੁੱਕੀਆਂ ਹਨ,ਕਿਸਾਨ ਆਗੂ ਸਰਵਣ ਸਿੰਘ ਪੰਧੇਰ (Farmer Leader Sarwan Singh Pandher) ਨੇ ਕਿਹਾ ਕਿ ਉਹ ਅੱਜ ਹੀ ਨੌਕਰੀ ਜੁਆਇਨ ਕਰ ਸਕਦੇ ਹਨ,ਇਸ ਸਬੰਧੀ ਉਨ੍ਹਾਂ ਨੂੰ ਹੁਕਮ ਮਿਲ ਗਏ ਹਨ,ਪੰਜਾਬ ਦੇ ਕਿਸਾਨ ਫਰਵਰੀ ਤੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਸੰਘਰਸ਼ ਕਰ ਰਹੇ ਹਨ,21 ਫਰਵਰੀ ਨੂੰ ਖਨੌਰੀ ਸਰਹੱਦ (Khanuri Border) ‘ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ।

ਉਸ ਸਮੇਂ ਕਿਹਾ ਗਿਆ ਸੀ ਕਿ ਪੁਲਿਸ (Police) ਦੀ ਗੋਲੀ ਲੱਗਣ ਕਰਕੇ ਸ਼ੁਭਕਰਨ ਸਿੰਘ ਦੀ ਮੌਤ ਹੋਈ,ਜਦੋਂ ਕਿ ਹਾਈ ਕੋਰਟ ਦੇ ਹੁਕਮਾਂ ‘ਤੇ ਬਣੀ ਕਮੇਟੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਸ਼ੌਟਗਨ ਨਾਲ ਹੋਈ ਹੈ,ਹਾਲਾਂਕਿ ਪੁਲਿਸ ਸ਼ੌਟਗਨ ਨਹੀਂ ਚਲਾਉਂਦੀ ਹੈ,ਪੰਜਾਬ ਸਰਕਾਰ ਨੇ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਅਤੇ ਭੈਣ ਗੁਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਜੁਆਇਨ ਲੈਟਰ ਦਿੱਤਾ ਸੀ,ਅੱਜ ਗੁਰਪ੍ਰੀਤ ਕੌਰ ਬਠਿੰਡਾ ਪੁਲਿਸ ਲਾਈਨ (Bathinda Police Line) ਵਿੱਚ ਸਰਕਾਰੀ ਨੌਕਰੀ ਜੁਆਇਨ ਕਰ ਗਈ,ਪੰਜਾਬ ਸਰਕਾਰ ਨੇ ਆਪਣੇ ਇਹ ਦੋਵੇਂ ਵਾਅਦੇ ਹਾਲ ਹੀ ਵਿੱਚ ਪੂਰੇ ਕੀਤੇ ਹਨ,ਨੌਕਰੀ ਜੁਆਇਨ ਕਰਨ ਦੌਰਾਨ ਗੁਰਪ੍ਰੀਤ ਕੌਰ (Gurpreet Kaur) ਨੇ ਪੰਜਾਬ ਸਰਕਾਰ (Punjab Govt) ਦਾ ਧੰਨਵਾਦ ਕਰਦਿਆਂ ਭਾਰੀ ਹਿਰਦੇ ਨਾਲ ਕਿਸਾਨ ਸ਼ੁਭਕਰਨ ਸਿੰਘ ਲਈ ਇਨਸਾਫ਼ ਦੀ ਮੰਗ ਕੀਤੀ।

 

Related Articles

Leave a Reply

Your email address will not be published. Required fields are marked *

Back to top button