ਬਾਰਿਸ਼ ਰੁਕਦੇ ਹੀ ਅਮਰਨਾਥ ਯਾਤਰਾ ਨੂੰ ਮਿਲੀ ਹਰੀ ਝੰਡੀ
ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਸੀ
Jammu And Kashmir,09 July,2024,(Bol Punjab De):- ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ (Amarnath Yatra) ਰੋਕ ਦਿੱਤੀ ਗਈ ਹੈ,ਕੱਲ੍ਹ ਹੋਈ ਭਾਰੀ ਬਰਸਾਤ ਤੋਂ ਬਾਅਦ ਅੱਜ ਮੌਸਮ ਦਾ ਮਿਜਾਜ਼ ਬਦਲ ਗਿਆ ਹੈ,ਅਮਰਨਾਥ ਯਾਤਰਾ (Amarnath Yatra) ਨੂੰ ਅਸਮਾਨ ‘ਚ ਸੰਘਣੇ ਕਾਲੇ ਬੱਦਲਾਂ ਵਿਚਾਲੇ ਮੁੜ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ,ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਸ਼ਰਧਾਲੂਆਂ ਦਾ ਇੱਕ ਹੋਰ ਜਥਾ ਅਮਰਨਾਥ ਯਾਤਰਾ ਲਈ ਰਵਾਨਾ ਹੋ ਗਿਆ ਹੈ,ਕੱਲ੍ਹ ਪਹਿਲਗਾਮ ਸਮੇਤ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੇਖਣ ਨੂੰ ਮਿਲਿਆ,ਮੌਸਮ ਵਿਭਾਗ (Department of Meteorology) ਨੇ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ,ਅਜਿਹੇ ‘ਚ ਅਮਰਨਾਥ ਯਾਤਰਾ (Amarnath Yatra) ਨੂੰ ਵੀ ਕੁਝ ਸਮੇਂ ਲਈ ਰੋਕ ਦਿੱਤਾ ਗਿਆ,ਦਰਅਸਲ ਪਹਿਲਗਾਮ ‘ਚ ਸਥਿਤ ਚੰਦਰਕੋਟ ਰੋਡ ‘ਤੇ ਕਈ ਘੰਟਿਆਂ ਤੱਕ ਭਾਰੀ ਮੀਂਹ ਕਾਰਨ ਜਾਮ ਹੋ ਗਿਆ ਸੀ,ਇਸ ਲਈ ਸ਼ਰਧਾਲੂਆਂ ਨੂੰ ਪੰਥਾ ਚੌਕ ਬੇਸ ਕੈਂਪ ਵਿੱਚ ਹੀ ਰੋਕ ਲਿਆ ਗਿਆ,ਅੱਜ ਮੀਂਹ ਰੁਕਣ ਤੋਂ ਬਾਅਦ ਪੰਥਾ ਚੌਕ ਬੇਸ ਕੈਂਪ ‘ਤੇ ਰੁਕੇ ਯਾਤਰੀਆਂ ਨੂੰ ਬਾਲਟਾਲ ਅਤੇ ਪਹਿਲਗਾਮ ਭੇਜ ਦਿੱਤਾ ਗਿਆ ਹੈ।