ਪਾਕਿਸਤਾਨ ਸਰਕਾਰ ਸਿੱਖ ਸਾਮਰਾਜ ਦੇ ਪਹਿਲੇ ਹਾਕਮ ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਬੁੱਤ ਸ਼੍ਰੀ ਕਰਤਾਰਪੁਰ ਸਾਹਿਬ ਜੀ ‘ਚ ਮੁੜ ਸਥਾਪਿਤ ਕਰੇਗੀ
Shri Kartarpur Sahib/Pakistan, 28 June,2024,(Bol Punjab De):- ਪਕਿਸਤਾਨ ਵਿਚ ਸਥਿਤ ਪੰਜਾਬ ਦੀ ਹਕੂਮਤ ਨੇ ਕਿਹਾ ਕਿ ਉਹ ਅੱਜ ਸਿੱਖ ਸਾਮਰਾਜ ਦੇ ਪਹਿਲੇ ਹਾਕਮ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦਾ ਪੁਰਾਣਾ ਬੁੱਤ ਸ਼੍ਰੀ ਕਰਤਾਰਪੁਰ ਸਾਹਿਬ (Shri Kartarpur Sahib) ਚ ਮੁੜ ਸਥਾਪਿਤ ਕਰੇਗੀ,ਤਾਂ ਜੋ ਭਾਰਤ ਤੋਂ ਆਉਣ ਵਾਲੇ ਸਿੱਖਾਂ ਸ਼ਰਧਾਲੂ ਵੀ ਇਸ ਦੇ ਦਰਸ਼ਨ ਕਰ ਸਕਣ,ਸ੍ਰੀ ਕਰਤਾਰਪੁਰ ਸਾਹਿਬ ਲਾਹੌਰ ਤੋਂ ਤਕਰੀਬਨ 150 ਕਿਲੋਮੀਟਰ ਪੂਰਵ ਵੱਲ ਭਾਰਤੀ ਸਰਹੱਦ ਨੇੜੇ ਸਥਿਤ ਹੈ,ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦਾ 9 ਫੁੱਟ ਉੱਚਾ ਬੁੱਤ ਇਸ ਤੋਂ ਪਹਿਲਾਂ ਲਾਹੌਰ ਕਿਲ੍ਹੇ ਦੇ ਨੇੜੇ ਉਨ੍ਹਾਂ ਦੀ ਸਮਾਧ ਉੱਤੇ 2019 ਵਿਚ ਸਥਾਪਿਤ ਕੀਤਾ ਗਿਆ ਸੀ,ਪਾਕਿਸਤਾਨ ਦੀ ਕੱਟੜ ਇਸਲਾਮੀ ਪਾਰਟੀ ਤਹਿਰੀਕੇ ਲੱਬਾਇਕ ਪਾਕਿਸਤਾਨ ਦੇ ਕਾਰਕੂਨਾਂ ਨੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ,ਇਸ ਬਾਰੇ ਪਾਕਿਸਤਾਨ ਦੇ ਪਹਿਲੇ ਸਿੱਖ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Sikh Gurdwara Management Committee) ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।