ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਮੁਅੱਤਲ ਕਰ ਦਿੱਤਾ ਹੈ
Chandigarh,23 June,2024,(Bol Punjab De):- ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਪਹਿਲਵਾਨ ਬਜਰੰਗ ਪੂਨੀਆ (Wrestler Bajrang Punia) ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨੋਟਿਸ ਵੀ ਭੇਜਿਆ ਹੈ,ਮਾਰਚ ਵਿਚ ਸੋਨੀਪਤ ’ਚ ਹੋਏ ਰਾਸ਼ਟਰੀ ਟਰਾਇਲ (National Trials) ਦੌਰਾਨ ਬਜਰੰਗ ਪੂਨੀਆ ਵੱਲੋਂ ਡੋਪ ਟੈਸਟ (Dope Test) ਲਈ ਆਪਣਾ ਸੈਂਪਲ ਨਾ ਦਿੱਤੇ ਜਾਣ ਤੋਂ ਬਾਅਦ ਨਾਡਾ ਨੇ ਇਹ ਕਾਰਵਾਈ ਕੀਤੀ ਹੈ,ਬਜਰੰਗ ਪੂਨੀਆ ਕੋਲ ਨੋਟਿਸ ਦਾ ਜਵਾਬ ਦੇਣ ਲਈ 11 ਜੁਲਾਈ ਤੱਕ ਦਾ ਸਮਾਂ ਹੈ।
5 ਮਈ ਨੂੰ ਵੀ ਨਾਡਾ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ,ਜਦੋਂ ਪਿਛਲੀ ਵਾਰ ਨਾਡਾ ਨੇ ਬਜਰੰਗ ਨੂੰ ਮੁਅੱਤਲ ਕੀਤਾ ਸੀ,ਤਾਂ ਅਨੁਸ਼ਾਸਨੀ ਪੈਨਲ (Disciplinary Panel) ਦੁਆਰਾ ਉਸ ਦੀ ਮੁਅੱਤਲੀ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ,ਹੁਣ ਨਾਡਾ (Nada) ਨੇ ਬਜਰੰਗ ਪੂਨੀਆ ਨੂੰ ਮੁਅੱਤਲੀ ਦੇ ਨਾਲ-ਨਾਲ ਨੋਟਿਸ ਵੀ ਜਾਰੀ ਕੀਤਾ ਹੈ,10 ਮਾਰਚ ਨੂੰ ਓਲੰਪਿਕ ਖੇਡਾਂ (Olympic Games) ਵਿਚ ਭਾਗ ਲੈਣ ਲਈ ਏਸ਼ੀਆਈ ਕੁਆਲੀਫਾਇਰ ਦੇ ਕੌਮੀ ਟਰਾਇਲਾਂ ਦੌਰਾਨ ਨਾਡਾ ਨੇ ਬਜਰੰਗ ਨੂੰ ਆਪਣਾ ਨਮੂਨਾ ਦੇਣ ਲਈ ਕਿਹਾ ਸੀ,ਪਰ,ਪਹਿਲਵਾਨ ਬਜਰੰਗ ਪੂਨੀਆ (Wrestler Bajrang Punia) ਨੇ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ।