Mohali ’ਚ ਨੌਜਵਾਨ ਨਾਲ ਆਪਸੀ ਬਹਿਸ ਕਾਰਨ ਬੈਂਕ ਦੇ Security Guard ਨੇ ਚਲਾਈ ਗੋਲ਼ੀ
Mohali,21 June,2024,(Bol Punjab De):- ਮੁਹਾਲੀ ਦੇ ਮੁੱਲਾਂਪੁਰ ਥਾਣੇ (Mullanpur Police Station) ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ (Union Bank) ਦੇ ਸਕਿਓਰਿਟੀ ਗਾਰਡ (Security Guard) ਨੇ ਆਪਸੀ ਬਹਿਸ ‘ਤੇ ਗੋਲ਼ੀ ਚਲਾ ਦਿੱਤੀ,ਜਿਥੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ,ਜਿਸਦੀ ਚੰਡੀਗੜ੍ਹ ਪੀਜੀਆਈ ਇਲਾਜ ਦੌਰਾਨ ਮੌਤ ਹੋ ਗਈ,ਮੌਕੇ ’ਤੇ ਪੁਲਿਸ (Police) ਨੇ ਆਰੋਪੀ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਪੁਲਿਸ ਹੁਣ ਇਸ ਮਾਮਲੇ ’ਚ ਪੁੱਛਗਿੱਛ ਕਰ ਰਹੀ ਹੈ,ਉਥੇ ਹੀ ਪੀੜਤ ਦਾ ਬਿਆਨ ਵੀ ਲਏ ਜਾ ਰਹੇ ਹਨ,ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਰਨ ਵਾਲੇ ਦਾ ਨਾਮ ਮਨਵੀਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਪਿੰਡ ਮਾਜਰੀ ਦਾ ਰਹਿਣ ਵਾਲਾ ਸੀ,ਉਸਦੀ ਮਾਂ ਦਾ ਇਸ ਯੂਨੀਅਨ ਬੈਂਕ ਵਿਚ ਖਾਤਾ ਹੈ,ਉਹ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਆਇਆ ਸੀ,ਪਰ ਗੇਟ ਨਾ ਖੋਲਣ ਕਾਰਨ ਉਸਦੀ ਸਕਿਓਰਟੀ ਗਾਰਡ ਦੇ ਨਾਲ ਬਹਿਸ ਹੋ ਗਈ,ਬਾਅਦ ’ਚ ਸਿਕਿਓਰਿਟੀ ਗਾਰਡ ਨੇ ਆਪਣੀ ਬੰਦੂਕ ਤੋਂ ਗੋਲ਼ੀ ਚਲਾ ਦਿੱਤੀ,ਜ਼ਖ਼ਮੀ ਨੂੰ ਪੀਜੀਆਈ ਹਸਪਤਾਲ (PGI Hospital) ਲਿਜਾਇਆ ਗਿਆ ਜਿੱਥੇ ਇਲਾਜ ਦਰਮਿਆਨ ਉਸ ਦੀ ਮੌਤ ਹੋ ਗਈ ਹੈ,ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟੀ ਹੋਈ ਹੈ।