Gurpatwant Singh Pannu ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਮੈਨਹਟਨ ਦੀ ਸੰਘੀ ਅਦਾਲਤ ਪੇਸ਼ੀ ਹੋਈ
Washington,18 June,2024,(Bol Punjab De):- ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੇ ਕਤਲ ਦੀ ਨਕਾਮ ਕੋਸ਼ਿਸ਼ ਵਿੱਚ ਗੁਰਪਤਵੰਤ ਸਿੰਘ ਪੰਨੂ ਦੀ ਸ਼ਿਕਾਇਤ ਮਗਰੋਂ ਨਾਮਜ਼ਦ ਕੀਤੇ ਗਏ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ (Czech Republic) ਤੋਂ ਅਮਰੀਕਾ ਦੇ ਹਵਾਲੇ ਕਰਨ ਮਗਰੋਂ ਹੁਣ ਅਦਾਲਤ ਵਿੱਚ ਨਿਖਿਲ ਗੁਪਤਾ ਦੀ ਪੇਸ਼ੀ ਹੋਈ ਹੈ,ਅਮਰੀਕਾ ਦੀ ਇਕ ਸੰਘੀ ਅਦਾਲਤ ਵਿੱਚ ਗੁਪਤਾ ਨੇ ਦੋਸ਼ੀ ਨਾ ਹੋਣ ਦੀ ਗੱਲ ਆਖੀ ਹੈ,ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ “ਗੁਪਤਾ ਨਿਊਯਾਰਕ ਸਿਟੀ (New York City) ਦੇ ਮੈਨਹਟਨ ਫੈਡਰਲ ਕੋਰਟਹਾਊਸ (Manhattan Federal Courthouse) ਵਿੱਚ ਦੁਪਹਿਰ 12:30 ਵਜੇ ਸਥਾਨਕ ਸਮੇਂ ਮੁਤਾਬਿਕ ਪਹੁੰਚਿਆ ਅਤੇ ਅਦਾਲਤ ਵਿੱਚ ਦੋਸ਼ੀ ਨਾ ਹੋਣ ਸਬੰਧੀ ਬੇਨਤੀ ਕੀਤੀ, ਗੁਪਤਾ ਨੂੰ ਸ਼ੁੱਕਰਵਾਰ ਨੂੰ ਚੈੱਕ ਗਣਰਾਜ (Czech Republic) ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ,ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਿਖਿਲ ਗੁਪਤਾ ਦੇ ਅਮਰੀਕਾ ਸਥਿਤ ਵਕੀਲ,ਅਟਾਰਨੀ ਜੈਫਰੀ ਚੈਬਰੋਏ (Attorney Jeffrey Chabroy) ਨੇ ਕਿਹਾ ਕਿ ਉਹ ਬਾਅਦ ‘ਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਨਗੇ,ਮਤਲਬ ਨਿਖਿਲ ਗੁਪਤਾ ਨੂੰ ਹਿਰਾਸਤ ‘ਚ ਰੱਖਿਆ ਜਾਣਾ ਜਾਰੀ ਰਹੇਗਾ,20 ਮਿੰਟ ਦੀ ਸੁਣਵਾਈ ਦੌਰਾਨ,ਚੈਬਰੋ ਨੇ ਗੁਪਤਾ ਦੀ ਨਜ਼ਰਬੰਦੀ ਦੀਆਂ ਸ਼ਰਤਾਂ ‘ਤੇ ਜ਼ੋਰ ਦਿੱਤਾ ਕਿ ਜਦੋਂ ਤੋਂ ਉਹ ਸ਼ੁੱਕਰਵਾਰ ਨੂੰ ਬਰੁਕਲਿਨ ਦੀ ਨਜ਼ਰਬੰਦੀ ਸਹੂਲਤ ‘ਤੇ ਪਹੁੰਚਿਆ ਸੀ,ਉਦੋਂ ਤੋਂ ਉਸ ਨੂੰ ਸ਼ਾਕਾਹਾਰੀ ਭੋਜਨ ਨਹੀਂ ਦਿੱਤਾ ਗਿਆ ਸੀ,ਗੁਪਤਾ ਨਾਲ ਦੁਬਾਰਾ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ,ਅਗਲੀ ਸੁਣਵਾਈ 28 ਜੂਨ ਨੂੰ ਹੈ।