National

ਹਿਮਾਚਲ ਦੇ ਮੁੱਖ ਮੰਤਰੀ ਦੀ ਪਤਨੀ ਕਮਲੇਸ਼ ਠਾਕੁਰ ਦੀ ਸਿਆਸਤ ‘ਚ ਐਂਟਰੀ

Chandigarh,18 June,2024,(Bol Punjab De):-  ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Chief Minister Sukhwinder Singh Sukhu) ਦੀ ਪਤਨੀ ਕਮਲੇਸ਼ ਠਾਕੁਰ ਵੀ ਸਿਆਸਤ ਵਿੱਚ ਆ ਗਈ ਹੈ,ਉਹ ਡੇਹਰਾ ਵਿਧਾਨ ਸਭਾ ਸੀਟ (Dehra Vidhan Sabha Seat) ਤੋਂ ਉਪ ਚੋਣ ਲੜੇਗੀ,ਮੰਗਲਵਾਰ ਨੂੰ ਕਾਂਗਰਸ ਹਾਈਕਮਾਨ ਨੇ ਕਮਲੇਸ਼ ਠਾਕੁਰ ਦੀ ਟਿਕਟ ਦਾ ਐਲਾਨ ਕਰ ਦਿੱਤਾ,ਹੁਣ ਕਮਲੇਸ਼ ਠਾਕੁਰ ਦਾ ਮੁਕਾਬਲਾ ਭਾਜਪਾ ਦੇ ਹੁਸ਼ਿਆਰ ਸਿੰਘ ਨਾਲ ਹੋਵੇਗਾ।

ਕਮਲੇਸ਼ ਦੇ ਮੈਦਾਨ ‘ਚ ਉਤਰਨ ਨਾਲ ਡੇਹਰਾ ‘ਚ ਮੁਕਾਬਲਾ ਦਿਲਚਸਪ ਹੋ ਗਿਆ ਹੈ,ਹਾਲਾਂਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸੁੱਖੂ ਨੇ ਆਪਣੀ ਪਤਨੀ ਦੇ ਚੋਣ ਲੜਨ ਦੀਆਂ ਖਬਰਾਂ ਨੂੰ ਝੂਠੀ ਅਫਵਾਹ ਕਰਾਰ ਦਿੱਤਾ ਸੀ,ਪਰ ਕਾਂਗਰਸ ਹਾਈਕਮਾਂਡ ਨੇ ਹੁਣ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ,ਕਮਲੇਸ਼ ਠਾਕੁਰ ਦਾ ਨਾਨਕਾ ਘਰ ਦੇਹਰਾ ਵਿੱਚ ਹੈ,ਇਸ ਲਈ ਪਾਰਟੀ ਹਾਈਕਮਾਂਡ ਨੇ ਕਮਲੇਸ਼ ਨੂੰ ਇੱਥੋਂ ਮੈਦਾਨ ਵਿੱਚ ਉਤਾਰਿਆ ਹੈ।

ਡੇਹਰਾ ਤੋਂ ਕਮਲੇਸ਼ ਠਾਕੁਰ ਨੂੰ ਮੈਦਾਨ ਵਿੱਚ ਉਤਾਰਨ ਦਾ ਦੂਜਾ ਵੱਡਾ ਕਾਰਨ ਇਹ ਹੈ ਕਿ ਕਾਂਗਰਸ ਨੇ ਅੱਜ ਤੱਕ ਇਹ ਸੀਟ ਕਦੇ ਨਹੀਂ ਜਿੱਤੀ ਹੈ,ਡੇਹਰਾ ਸੀਟ ਸਾਲ 2008 ਵਿੱਚ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈ ਸੀ,2012 ਵਿੱਚ ਇੱਥੋਂ ਭਾਜਪਾ ਦੇ ਰਵਿੰਦਰ ਰਵੀ ਨੇ ਚੋਣ ਜਿੱਤੀ ਸੀ,ਭਾਜਪਾ ਦੇ ਬਾਗੀ ਹੁਸ਼ਿਆਰ ਸਿੰਘ 2017 ਅਤੇ 2022 ਵਿੱਚ ਲਗਾਤਾਰ ਦੋ ਵਾਰ ਇੱਥੋਂ ਵਿਧਾਇਕ ਚੁਣੇ ਗਏ ਸਨ।

Related Articles

Leave a Reply

Your email address will not be published. Required fields are marked *

Back to top button