ਕੁਵੈਤ ਦੇ ਮੰਗਾਫ ਸ਼ਹਿਰ ‘ਚ 6 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 49 ਮਜ਼ਦੂਰਾਂ ਦੀ ਮੌਤ ਹੋ ਗਈ,50 ਤੋਂ ਵੱਧ ਲੋਕ ਜ਼ਖਮੀ
Kuwait,13 June,2024,(Bol Punjab De):- ਕੁਵੈਤ ਦੇ ਮੰਗਾਫ ਸ਼ਹਿਰ ‘ਚ 6 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 49 ਮਜ਼ਦੂਰਾਂ ਦੀ ਮੌਤ ਹੋ ਗਈ,50 ਤੋਂ ਵੱਧ ਲੋਕ ਜ਼ਖਮੀ ਹਨ,ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮਾਰੇ ਗਏ ਲੋਕਾਂ ‘ਚੋਂ ਲਗਭਗ 42 ਭਾਰਤੀ ਹਨ,ਬਾਕੀ ਮ੍ਰਿਤਕ ਪਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਨੇਪਾਲ ਦੇ ਹਨ,ਹਾਦਸੇ ਤੋਂ ਬਾਅਦ ਕੁਵੈਤ (Kuwait) ਗਏ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਹੈ ਕਿ ਇਮਾਰਤ ਨੂੰ ਅੱਗ ਲੱਗਣ ਕਾਰਨ ਕੁਝ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਭਾਰਤ ਦਾ ਏਅਰ ਫੋਰਸ ਵਨ ਜਹਾਜ਼ (Air Force One Aircraft) ਲਾਸ਼ਾਂ ਨੂੰ ਵਾਪਸ ਲਿਆਉਣ ਲਈ ਤਿਆਰ ਖੜ੍ਹਾ ਹੈ,ਮੰਤਰੀ ਨੇ ਕਿਹਾ, “ਲਾਸ਼ਾਂ ਦੀ ਪਛਾਣ ਹੁੰਦੇ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ,ਇਸ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ,” ਦੱਸ ਦਈਏ ਕਿ ਇਹ ਹਾਦਸਾ ਕੁਵੈਤ ਦੇ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰਿਆ,6 ਮੰਜ਼ਿਲਾ ਇਮਾਰਤ ਦੀ ਗਰਾਊਂਡ ਫਲੋਰ (Ground Floor) ‘ਤੇ ਰਸੋਈ ‘ਚ ਲੱਗੀ ਅੱਗ ਤੇਜ਼ੀ ਨਾਲ ਪੂਰੀ ਇਮਾਰਤ ‘ਚ ਫੈਲ ਗਈ,ਕਈ ਲੋਕ ਇਮਾਰਤ ਦੇ ਅੰਦਰ ਫਸ ਗਏ ਅਤੇ ਧੂੰਏਂ ਵਿੱਚ ਦਮ ਘੁੱਟਣ ਕਾਰਨ ਮੌਤ ਹੋ ਗਈ।
ਕੁਵੈਤ (Kuwait) ਦੇ ਮੀਡੀਆ ਮੁਤਾਬਕ ਅਲ-ਅਹਿਮਦੀ ਗਵਰਨਰੇਟ (Al-Ahmadi Governorate) ਦੇ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਅਲ-ਮੰਗਫ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ,ਅਧਿਕਾਰੀਆਂ ਨੇ ਦਸਿਆ ਕਿ ਅੱਗ ’ਚ ਫਸੇ ਜ਼ਿਆਦਾਤਰ ਲੋਕ ਭਾਰਤੀ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਕੇਰਲ ਦੇ ਹਨ ਜਿਨ੍ਹਾਂ ਦੀ ਉਮਰ 20 ਤੋਂ 50 ਸਾਲ ਵਿਚਕਾਰ ਸੀ,ਜ਼ਿਆਦਾਤਰ ਮੌਤਾਂ ਧੂੰਏਂ ਕਾਰਨ ਦਮ ਘੁਟਣ ਨਾਲ ਹੋਈਆਂ,ਕਿਉਂਕਿ ਉਸ ਸਮੇਂ ਜ਼ਿਆਦਾਤਰ ਮਜ਼ਦੂਰ ਸੌਂ ਰਹੇ ਸਨ,ਅੱਗ ਲੱਗਣ ਦਾ ਕਾਰਨ ਰਸੋਈ ’ਚ ਗੈਸ ਸਿਲੰਡਰ ਦਾ ਫਟਣਾ ਦਸਿਆ ਜਾ ਰਿਹਾ ਹੈ।
ਕੁਵੈਤ ਦੇ ਮੀਡੀਆ ਨੇ ਕਿਹਾ ਕਿ ਜਿਸ ਛੇ ਮੰਜ਼ਿਲਾ ਇਮਾਰਤ ’ਚ ਅੱਗ ਲੱਗੀ ਉਸ ਨੂੰ ਨਿਰਮਾਣ ਕੰਪਨੀ ਐਨ.ਬੀ.ਟੀ.ਸੀ. (NBTC) ਨੇ 195 ਤੋਂ ਵੱਧ ਕਾਮਿਆਂ ਨੂੰ ਰੱਖਣ ਲਈ ਕਿਰਾਏ ’ਤੇ ਲਿਆ ਹੋਇਆ ਸੀ,ਕਾਮਿਆਂ ’ਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਸੂਬਿਆਂ ਦੇ ਭਾਰਤੀ ਸਨ,ਇਸ ਕੰਪਨੀ ਦਾ ਪਾਰਟਨਰ ਅਤੇ ਮੈਨੇਜਿੰਗ ਡਾਇਰੈਕਟਰ ਕੇਰਲ ਮੂਲ ਦਾ ਐਨ.ਆਰ.ਆਈ. ਕੇ.ਜੀ. ਅਬਰਾਹਮ (NRI KG Abraham) ਹੈ ਜੋ ਕੁਵੈਤ (Kuwait) ਦੀ ਸਭ ਤੋਂ ਵੱਡੀ ਉਸਾਰੀ ਕੰਪਨੀ ਹੈ,ਕੁਵੈਤ ਦੀ ਆਬਾਦੀ ਦਾ 21 ਫ਼ੀ ਸਦੀ (10 ਲੱਖ) ਅਤੇ ਇਸ ਦੀ ਕਿਰਤ ਸ਼ਕਤੀ ਦਾ 30 ਫ਼ੀ ਸਦੀ (ਲਗਭਗ 9 ਲੱਖ) ਭਾਰਤੀ ਹਨ।