ਚੋਣ ਅਭਿਆਨ ਦੀ ਸਮਾਪਤੀ ‘ਤੇ ਪੀਐੱਮ ਮੋਦੀ 30 ਮਈ ਤੋਂ 1 ਜੂਨ ਤੱਕ ਕੰਨਿਆਕੁਮਾਰੀ ਦਾ ਦੌਰਾ ਕਰਨਗੇ
New Delhi,29 May,2024,(Bol Punjab De):- ਚੋਣ ਅਭਿਆਨ ਦੀ ਸਮਾਪਤੀ ‘ਤੇ ਪੀਐੱਮ ਮੋਦੀ (PM Modi) 30 ਮਈ ਤੋਂ 1 ਜੂਨ ਤੱਕ ਕੰਨਿਆਕੁਮਾਰੀ ਦਾ ਦੌਰਾ ਕਰਨਗੇ,ਪੀਐੱਮ ਮੋਦੀ ਕੰਨਿਆਕੁਮਾਰੀ (Kanyakumari) ਵਿੱਚ ਰਾਕ ਮੈਮੋਰੀਅਲ (Rock Memorial) ਜਾਣਗੇ ਤੇ 30 ਮਈ ਦੀ ਸ਼ਾਮ ਤੋਂ 1 ਜੂਨ ਦੀ ਸ਼ਾਮ ਤੱਕ ਧਿਆਨ ਮੰਡਪਮ ਵਿੱਚ ਉਸੇ ਸਥਾਨ ‘ਤੇ ਦਿਨ-ਰਾਤ ਧਿਆਨ ਕਰਨਗੇ, ਜਿੱਥੇ ਸਵਾਮੀ ਵਿਵੇਕਾਨੰਦ (Swami Vivekananda) ਨੇ ਧਿਆਨ ਕੀਤਾ ਸੀ,ਕਿਹਾ ਜਾਂਦਾ ਹੈ ਕਿ ਇਸ ਸਥਾਨ ਤੋਂ ਸਵਾਮੀ ਵਿਵੇਕਾਨੰਦ ਨੇ ਤਿੰਨ ਦਿਨ ਤਪੱਸਿਆ ਕੀਤੀ ਅਤੇ ਵਿਕਸਤ ਭਾਰਤ ਦੇ ਦਰਸ਼ਨ ਕੀਤੇ,ਇਹ ਭਾਰਤ ਦਾ ਸਭ ਤੋਂ ਦੱਖਣੀ ਸਿਰਾ ਹੈ,ਇੱਥੇ ਭਾਰਤ ਦੇ ਪੂਰਬੀ ਅਤੇ ਪੱਛਮੀ ਤੱਟ ਮਿਲਦੇ ਹਨ,ਇੱਥੇ ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਮਿਲਦੇ ਹਨ,ਦੱਸ ਦੇਈਏ ਕਿ 2019 ਲੋਕ ਸਭਾ ਚੋਣਾਂ ਦੇ ਦੌਰਾਨ ਵੀ ਆਖਰੀ ਪੜਾਅ ਦੀ ਵੋਟਿੰਗ ਦੇ ਸਮੇਂ ਪੀਐੱਮ ਮੋਦੀ ਨੇ ਕੇਦਾਰਨਾਥ ਦਾ ਦੌਰਾ ਕੀਤਾ ਸੀ ਤੇ ਉੱਥੇ ਹੀ ਰੁਦ੍ਰ ਗੁਫਾ ਵਿੱਚ ਧਿਆਨ ਵੀ ਕੀਤਾ ਸੀ,ਉਨ੍ਹਾਂ ਦਾ ਇਹ ਦੌਰਾ ਉਸ ਸਮੇਂ ਕਾਫ਼ੀ ਚਰਚਾ ਵਿੱਚ ਰਿਹਾ ਸੀ ਤੇ ਅੱਜ ਵੀ ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ।