ਪੀਵੀ ਸਿੰਧੂ ਸ਼ਨੀਵਾਰ ਨੂੰ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ’ਚ ਪਹੁੰਚ ਗਈ
Malaysia,26 May,2024,(Bol Punjab De):- ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ (Olympic Medalist PV Sindhu) ਸ਼ਨੀਵਾਰ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ (Malaysia Masters Badminton) ਦੇ ਫਾਈਨਲ ’ਚ ਪਹੁੰਚ ਗਈ ਹੈ,ਪੀਵੀ ਸਿੰਧੂ ਨੇ BWF ਵਰਲਡ ਟੂਰ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ‘ਚ 88 ਮਿੰਟ ਤੱਕ ਚੱਲੇ ਮੈਰਾਥਨ ਮੁਕਾਬਲੇ ‘ਚ ਦੁਨੀਆਂ ਦੀ 20ਵੇਂ ਨੰਬਰ ਦੀ ਖਿਡਾਰਨ ਬੁਸਾਨਨ ਖ਼ਿਲਾਫ਼ 13-21, 21-16, 21-12 ਨਾਲ ਜਿੱਤ ਦਰਜ ਕੀਤੀ ਹੈ,ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਸਾਲ 2022 ’ਚ ਸਿੰਗਾਪੁਰ ਓਪਨ (Singapore Open) ਜਿੱਤਿਆ ਸੀ।
ਉਹ ਪਿਛਲੇ ਸਾਲ ਮੈਡ੍ਰਿਡ ਸਪੇਨ ਮਾਸਟਰਸ (Madrid Spain Masters) ’ਚ ਉਪ ਜੇਤੂ ਰਹੀ ਸੀ,ਪੀਵੀ ਸਿੰਧੂ (PV Sindhu) ਨੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ,ਪੀਵੀ ਸਿੰਧੂ ਦਾ ਫਾਈਨਲ ਵਚ ਦੂਜਾ ਦਰਜਾ ਪ੍ਰਾਪਤ ਚੀਨ ਦੀ ਵਾਂਗ ਝਾਂਗ ਯੀ ਦਾ ਸਾਹਮਣਾ ਹੋਵੇਗਾ,ਸਿੰਧੂ ਨੇ ਵਿਸ਼ਵ ਦਰਜਾਬੰਦੀ ’ਚ ਸੱਤਵੇਂ ਸਥਾਨ ’ਤੇ ਕਾਬਜ਼ ਝਾਂਗ ਖ਼ਿਲਾਫ਼ ਤਿੰਨ ਮੈਚ ਖੇਡੇ ਹਨ,ਜਿਸ ‘ਚੋਂ ਪੀਵੀ ਸਿੰਧੂ ਨੇ 2 ਮੈਚ ਜਿੱਤੇ ਹਨ ਜਦਕਿ ਵਾਂਗ ਝਾਂਗ ਯੀ ਨੇ ਸਿਰਫ 1 ਮੈਚ ਜਿੱਤਿਆ ਹੈ,ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ (Olympic Medalist PV Sindhu) ਸ਼ਨੀਵਾਰ ਨੂੰ ਥਾਈਲੈਂਡ (Thailand) ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ਵਿੱਚ ਪਹੁੰਚ ਗਈ ਹੈ,ਪੀਵੀ ਸਿੰਧੂ (PV Sindhu) ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ।