ਲੋਕ ਸਭਾ ਚੋਣਾਂ ਕਾਰਨ ਪੰਜਾਬ ਵਿੱਚ 1 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ
Chandigarh,26 May,2024,(Bol Punjab De):- ਲੋਕ ਸਭਾ ਚੋਣਾਂ (Lok Sabha Elections) ਕਾਰਨ ਪੰਜਾਬ ਵਿੱਚ 1 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ,ਇਸ ਦੌਰਾਨ ਸਰਕਾਰੀ, ਗੈਰ-ਸਰਕਾਰੀ ਦਫ਼ਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ ਅਤੇ ਦੁਕਾਨਾਂ ਵਿੱਚ ਤਨਖ਼ਾਹ ਵਾਲੀ ਛੁੱਟੀ ਰਹੇਗੀ,ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਲੋਕ ਪੰਜਾਬ ਰਾਜ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾ ਸਕਣ,ਇਸ ਵਾਰ ਚੋਣ ਕਮਿਸ਼ਨ (Election Commission) ਨੇ 70 ਤੋਂ ਵੱਧ ਵੋਟਾਂ ਪਾਉਣ ਦਾ ਟੀਚਾ ਰੱਖਿਆ ਹੈ,ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ।
30 ਮਈ 2024 ਨੂੰ ਸ਼ਾਮ 6:00 ਵਜੇ ਤੋਂ 1 ਜੂਨ 2024 ਨੂੰ ਸ਼ਾਮ 6:00 ਵਜੇ ਤੱਕ ਅਤੇ 4 ਜੂਨ 2024 ਦੀ ਗਿਣਤੀ ਵਾਲੇ ਦਿਨ (ਪੂਰਾ ਦਿਨ) ਵੋਟਿੰਗ ਤੋਂ ਪਹਿਲਾਂ ਵੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ,ਚੋਣ ਕਮਿਸ਼ਨ (Election Commission) ਵੱਲੋਂ ਇਹ ਫੈਸਲਾ ਵੀ ਲਿਆ ਗਿਆ ਹੈ,ਇਸ ਦੌਰਾਨ ਹੋਟਲਾਂ, ਰੈਸਟੋਰੈਂਟਾਂ ਅਤੇ ਪੱਬਾਂ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ,ਇਸ ਸਮੇਂ ਦੌਰਾਨ, ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਕਮਿਊਨਿਟੀ ਸੈਂਟਰ, ਸੀਐਸਡੀ ਕੰਟੀਨ, ਦੁਕਾਨਾਂ ਜਾਂ ਕਿਸੇ ਵੀ ਜਨਤਕ ਸਥਾਨ ‘ਤੇ ਸ਼ਰਾਬ ਨਹੀਂ ਵੇਚੀ ਜਾਵੇਗੀ,ਸ਼ਰਾਬ ਦੇ ਭੰਡਾਰ ‘ਤੇ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇਗਾ,ਬਿਨਾਂ ਲਾਇਸੈਂਸ ਵਾਲੇ ਅਹਾਤਿਆਂ ਵਿੱਚ ਸ਼ਰਾਬ ਸਟੋਰ ਕਰਨ ‘ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।