ਚੋਣ ਬੂਥਾਂ ਤੇ ਕੈਮਰੇ ਲਗਾਉਣ ਚ ਮੋਹਰੀ ਚਹਿਲ ਦੀ ਟੀਮ ਤਿੰਨ ਹਲਕਿਆਂ ਦੇ 606 ਕੈਮਰੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਲਾਈਵ ਕਰ ਚੁੱਕੇ ਹਾਂ : ਚਹਿਲ
ਬਲਜੀਤ ਸਿੰਘ ਟਿੱਬਾ,ਸ਼ੇਰਪੁਰ:- ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਇਸ ਵਾਰ ਪੂਰੀ ਪਾਰਦਰਸ਼ਤਾ ਦੇ ਨਾਲ ਚੋਣਾਂ ਕਰਾਉਣ ਲਈ ਗੱਡੀ ਮੁਹਿੰਮ ਦੇ ਤਹਿਤ ਬੂਥਾਂ ਤੇ ਵੀਡੀਓਗ੍ਰਾਫੀ ਲਈ ਸੀਸੀ ਟੀਵੀ ਕੈਮਰੇ ਲਗਵਾਏ ਜਾ ਰਹੇ ਹਨ ਇਸੇ ਤਹਿਤ ਹੀ ਖਸਵਾ ਸ਼ੇਰਪੁਰ ਦੇ ਸਮੇਤ ਹਲਕਾ ਮਹਿਲ ਕਲਾਂ ਭਦੌੜ ਅਤੇ ਬਰਨਾਲਾ ਹਲਕੇ ਚ ਸੀਸੀ ਟੀਵੀ ਕੈਮਰੇ ਲਗਵਾਉਣ ਦੀ ਪ੍ਰਕਿਰਿਆ ਸੰਪੂਰਨ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦੇ ਆ ਵੈਬਕਾਸਟਿੰਗ ਕੰਪਨੀ ਦੇ ਜਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਚਹਿਲ ਦੱਸਿਆ ਕਿ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ 606 ਕੈਮਰੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਲਗਾਏ ਗਏ ਹਨ। ਉਹਨਾਂ ਕਿਹਾ ਕਿ ਵਿਸ਼ੇਸ਼ ਗੱਲ ਇਹ ਹੈ ਕਿ ਉਹਨਾਂ ਦੀ ਟੀਮ ਨੇ ਪੂਰੇ ਪੰਜਾਬ ਵਿੱਚੋਂ ਸਭ ਤੋਂ ਪਹਿਲਾਂ ਚੋਣ ਕਵਿਤਾ ਦੀਆਂ ਹਦਾਇਤਾਂ ਅਨੁਸਾਰ ਕੰਮ ਨਿਰਵਿਘਨਤਾ ਸਹਿਤ ਸੰਪੂਰਨ ਕਰ ਦਿੱਤਾ ਹੈ ਜਿਸ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਇਸ ਟੀਮ ਚ ਜਿਲਾ ਮੈਨੇਜਰ ਗੁਰਪ੍ਰੀਤ ਸਿੰਘ ਚਹਿਲ, ਹਲਕਾ ਮਹਿਲ ਕਲਾਂ ਸੁਪਰਵਾਈਜ਼ਰ ਰਣਦੀਪ ਸਿੰਘ, ਹਲਕਾ ਬਰਨਾਲਾ ਸੁਪਰਵਾਈਜ਼ਰ ਅਮਨਦੀਪ ਸਿੰਘ, ਹਲਕਾ ਭਦੌੜ ਤੋਂ ਸੁਪਰਵਾਈਜ਼ਰ ਪ੍ਰਵੀਨ ਕੁਮਾਰ ਅਤੇ ਤਿੰਨੇ ਹਲਕਿਆਂ ਦੇ 52 ਅਪਰੇਟਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ