Games

IPL ‘ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

New Delhi,23 May,2024,(Bol Punjab De):- IPL ਦੇ ਇਤਿਹਾਸ ‘ਚ ਕਿੰਗ ਵਿਰਾਟ ਕੋਹਲੀ (Virat Kohli) ਨੇ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ,ਉਨ੍ਹਾਂ ਇਹ ਰਿਕਾਰਡ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਅਤੇ ਰਾਜਸਥਾਨ ਰਾਇਲਜ਼ (Rajasthan Royals) ਵਿਚਾਲੇ ਖੇਡੇ ਗਏ ਆਈਪੀਐਲ ਐਲੀਮੀਨੇਟਰ (IPL Eliminator) ਦੌਰਾਨ ਬਣਾਇਆ ਸੀ,ਰਾਜਸਥਾਨ ਰਾਇਲਜ਼ (Rajasthan Royals) ਦੇ ਖ਼ਿਲਾਫ਼ ਮੈਦਾਨ ’ਚ ਵਿਰਾਟ ਕੋਹਲੀ ਨੂੰ ਉਤਰਿਆ ਤਾਂ ਉਸ ਦੇ ਨਾਂ ’ਤੇ ਟੂਰਨਾਮੈਂਟ ਦੀ ਆਰੇਂਜ ਕੈਪ (Orange Cap) ਪਹਿਲਾਂ ਹੀ ਸੀ।

ਇਸ ਮੈਚ ਤੋਂ ਪਹਿਲਾਂ ਉਸ ਨੇ 708 ਦੌੜਾਂ ਬਣਾਈਆਂ ਸਨ,ਇਸ ਮੈਚ ’ਚ ਆਪਣੀ 29ਵੀਂ ਦੌੜਾਂ ਬਣਾਉਣ ਦੇ ਨਾਲ ਹੀ ਉਸਨੇ ਆਈਪੀਐਲ ਇਤਿਹਾਸ ’ਚ ਆਪਣੀਆਂ 8000 ਦੌੜਾਂ ਪੂਰੀਆਂ ਕਰ ਲਈਆਂ,ਇਸ ਮੈਚ ਤੋਂ ਪਹਿਲਾਂ ਉਸ ਦੇ ਨਾਂ 251 ਮੈਚਾਂ ’ਚ 7971 ਦੌੜਾਂ ਸਨ,ਹੁਣ 253 ਮੈਚਾਂ ’ਚ ਉਸ ਦੇ ਨਾਂ ’ਤੇ 8004 ਦੌੜਾਂ ਦਰਜ ਹੋ ਗਈਆਂ ਹਨ,ਇਨ੍ਹਾਂ ’ਚ 8 ਸੈਂਕੜੇ ਸ਼ਾਮਲ ਹਨ,IPL ਇਤਿਹਾਸ ਸ਼ਿਖਰ ਧਵਨ (6769) ਸਭ ਤੋਂ ਵੱਧ ਸਕੋਰਰ ਹਨ,ਪਰ ਧਵਨ ਅਤੇ ਵਿਰਾਟ ਵਿਚਾਲੇ 1000 ਤੋਂ ਜ਼ਿਆਦਾ ਦੌੜਾਂ ਦਾ ਫ਼ਰਕ ਹੈ,ਇਸ ਤੋਂ ਵਿਰਾਟ ਕੋਹਲੀ ਦੇ ਦਬਦਬੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ,ਇਸ ਸੂਚੀ ’ਚ ਰੋਹਿਤ ਸ਼ਰਮਾ 6628 ਦੌੜਾਂ ਦੇ ਨਾਲ ਤੀਜੇ ਸਥਾਨ ’ਤੇ ਹਨ।

Related Articles

Leave a Reply

Your email address will not be published. Required fields are marked *

Back to top button