ਪੰਜਾਬ ਵਿਚ ਲੋਕ ਸਭਾ ਚੋਣ 2024 ਨੂੰ ਆਜ਼ਾਦ ਵਜੋਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਜਾਰੀ ਕੀਤੇ
Chandigarh, 18 May 2024,(Bol Punjab De):- ਪੰਜਾਬ ਵਿਚ ਲੋਕ ਸਭਾ ਚੋਣ 2024 (Lok Sabha Election 2024) ਨੂੰ ਆਜ਼ਾਦ ਵਜੋਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਜਾਰੀ ਕੀਤੇ ਹਨ,ਅਸਲ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਗੋਲੀਆਂ ਚਲਾਉਣ ਵਾਲੇ ਬੇਅੰਤ ਸਿੰਘ ਦੇ ਪੁੱਤਰ ਨੇ ਵੀ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ,ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਸਟਾਰ ਉਮੀਦਵਾਰਾਂ ਦੀ ਸੀਟ ਬਣ ਚੁੱਕੀ ਫਰੀਦਕੋਟ (SC) ਤੋਂ ਆਜ਼ਾਦ ਚੋਣ ਲੜ ਰਿਹਾ ਹੈ,ਚੋਣ ਕਮਿਸ਼ਨ (Election Commission) ਨੇ ਉਨ੍ਹਾਂ ਨੂੰ ਚੋਣ ਨਿਸ਼ਾਨ ਵਜੋਂ ਕਿਸਾਨ-ਗੰਨਾ ਦਿੱਤਾ ਹੈ,ਜਲੰਧਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੀਟੂ ਸ਼ਰਟਾਂਵਾਲੇ ਨੂੰ ਚੋਣ ਨਿਸ਼ਾਨ ‘ਪੈਟਰੋਲ ਪੰਪ’ ਅਲਾਟ ਹੋ ਗਿਆ ਹੈ।
ਇਸ ਹਲਕੇ ਤੋਂ ਹੁਣ ਤੱਕ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਕਰਮਜੀਤ ਸਿੰਘ ਅਨਮੋਲ ਅਤੇ ਭਾਜਪਾ ਵੱਲੋਂ ਹੰਸਰਾਜ ਹੰਸ ਅਤੇ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ,ਇਸ ਦੇ ਨਾਲ ਹੀ 2023 ‘ਚ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਦੇ ਦੋਸ਼ ‘ਚ ਡਿਬਰੂਗੜ੍ਹ ਜੇਲ ਭੇਜੇ ਗਏ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਵਜੋਂ ਮਾਈਕ ਦਿੱਤਾ ਗਿਆ ਹੈ,ਅੰਮ੍ਰਿਤਪਾਲ ਪੰਜਾਬ ਦੀ ਸਭ ਤੋਂ ਵੱਡੀ ਪੰਥਕ ਸੀਟ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ,ਇਥੇ ਸਿੱਖਾਂ ਦੀ ਗਿਣਤੀ 75 ਫੀਸਦੀ ਹੈ ਅਤੇ ਇਨ੍ਹਾਂ ਵਿਚੋਂ ਸਭ ਤੋਂ ਵੱਧ ਪੰਥਕ ਉਮੀਦਵਾਰ ਹਮੇਸ਼ਾ ਹੀ ਚੁਣੇ ਗਏ ਹਨ।
ਇਹ ਉਹੀ ਸੀਟ ਹੈ ਜਿੱਥੋਂ ਖਾਲਿਸਤਾਨ ਸਮਰਥਕ ਸਿਮਰਨਜੀਤ ਸਿੰਘ ਮਾਨ (Khalistan Supporter Simranjit Singh Mann) ਨੇ 1989 ਵਿੱਚ ਚੋਣ ਲੜੀ ਸੀ ਅਤੇ 4.80 ਲੱਖ ਵੋਟਾਂ ਨਾਲ ਜਿੱਤੇ ਸਨ,ਅੰਮ੍ਰਿਤਪਾਲ ਸਿੰਘ ਨੂੰ ਪੰਥਕ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ,ਫਿਲਹਾਲ ਉਸ ਖਿਲਾਫ 12 ਕੇਸ ਦਰਜ ਹਨ,ਜਿਨ੍ਹਾਂ ਵਿੱਚੋਂ 11 ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਇੱਕ ਕੇਸ ਡਿਬਰੂਗੜ੍ਹ ਜੇਲ੍ਹ ਵਿੱਚ ਦਰਜ ਹੈ,ਪੰਜਾਬ ਦੀ ਖੇਤਰੀ ਹਰਮਨ ਪਿਆਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਚੋਣ ਕਮਿਸ਼ਨ ਵੱਲੋਂ ਬਾਲਟੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਹੈ।
ਇਸ ਵਾਰ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਇਸ ਪਾਰਟੀ ਦਾ ਦੂਜਾ ਮਸ਼ਹੂਰ ਚਿਹਰਾ ਹੈ ਲੱਖਾ ਸਿਧਾਣਾ ਜੋ ਬਠਿੰਡਾ ਤੋਂ ਚੋਣ ਲੜ ਰਹੇ ਹਨ,
ਸਿਮਰਨਜੀਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਤੋਂ ਚੋਣ ਲੜ ਰਹੇ ਹਨ,ਸਿਮਰਨਜੀਤ ਮਾਨ ਇੱਥੋਂ ਦੇ ਮੌਜੂਦਾ ਸੰਸਦ ਮੈਂਬਰ ਵੀ ਹਨ,ਇਸੇ ਤਰ੍ਹਾਂ ਪਾਰਟੀ ਨੇ ਲੱਖਾ ਸਿਧਾਣਾ ਨੂੰ ਪੰਜਾਬ ਦੀ ਵੀਆਈਪੀ ਸੀਟ ਬਠਿੰਡਾ (VIP Seat Bathinda) ਤੋਂ ਉਮੀਦਵਾਰ ਬਣਾਇਆ ਹੈ।