ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 67ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ
Mumbai, 17 May 2024,(Bol Punjab De):– ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 67ਵੇਂ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ (Mumbai Indians) ਦਾ ਸਾਹਮਣਾ ਲਖਨਊ ਸੁਪਰ ਜਾਇੰਟਸ (Lucknow Super Giants) ਨਾਲ ਹੋਵੇਗਾ,ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ,ਟਾਸ ਸ਼ਾਮ 7 ਵਜੇ ਹੋਵੇਗਾ,ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ,ਪਿਛਲੇ ਮੈਚ ‘ਚ ਲਖਨਊ ਦੀ ਟੀਮ ਨੇ ਘਰੇਲੂ ਮੈਦਾਨ ‘ਤੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਮੁੰਬਈ ਇੰਡੀਅਨਜ਼ (Mumbai Indians) ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੈ,ਐੱਲ.ਐੱਸ.ਜੀ. (LSG) ਲਈ ਅਜੇ ਥੋੜੀ ਉਮੀਦ ਬਾਕੀ ਹੈ,ਜਿਸ ‘ਚ ਉਸ ਨੂੰ ਆਖਰੀ ਮੈਚ ‘ਚ ਜਿੱਤ ਦੇ ਨਾਲ-ਨਾਲ ਬਾਕੀਆਂ ਦੇ ਨਤੀਜਿਆਂ ‘ਤੇ ਵੀ ਨਿਰਭਰ ਰਹਿਣਾ ਹੋਵੇਗਾ,ਮੁੰਬਈ ਇੰਡੀਅਨਜ਼ (Mumbai Indians) 13 ਮੈਚਾਂ ‘ਚ 4 ਜਿੱਤਾਂ ਅਤੇ 9 ਹਾਰਾਂ ਨਾਲ 8 ਅੰਕ ਹਨ,ਟੀਮ ਅੰਕ ਸੂਚੀ ‘ਚ ਸਭ ਤੋਂ ਹੇਠਲੇ 10ਵੇਂ ਸਥਾਨ ‘ਤੇ ਹੈ,ਦੂਜੇ ਪਾਸੇ ਲਖਨਊ ਦੇ 13 ਮੈਚਾਂ ਵਿੱਚ 6 ਜਿੱਤਾਂ ਅਤੇ 7 ਹਾਰਾਂ ਨਾਲ 12 ਅੰਕ ਹਨ।
ਟੀਮ ਟੇਬਲ ‘ਚ 7ਵੇਂ ਨੰਬਰ ‘ਤੇ ਹੈ,ਮੁੰਬਈ ਇੰਡੀਅਨਜ਼ (Mumbai Indians) ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਹੁਣ ਤੱਕ 5 ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਖੇਡੇ ਜਾ ਚੁੱਕੇ ਹਨ,ਇਨ੍ਹਾਂ ਵਿੱਚੋਂ 4 ਲਖਨਊ ਨੇ ਜਿੱਤੇ ਅਤੇ ਸਿਰਫ 1 ਮੁੰਬਈ ਨੇ ਜਿੱਤਿਆ ਹੈ,ਇਸ ਦੇ ਨਾਲ ਹੀ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ (Home Ground Wankhede Stadium) ‘ਚ ਦੋਵੇਂ ਟੀਮਾਂ ਇਕ ਵਾਰ ਭਿੜ ਚੁੱਕੀਆਂ ਹਨ,ਜਿਸ ‘ਚ ਲਖਨਊ ਨੇ 36 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ।