ਅੱਜ ਰਾਜਸਥਾਨ ਰਾਇਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ
Rajasthan, 15 May 2024,(Bol Punjab De):– ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 65ਵੇਂ ਮੈਚ ਵਿੱਚ ਅੱਜ ਰਾਜਸਥਾਨ ਰਾਇਲਜ਼ (Rajasthan Royals) ਦਾ ਸਾਹਮਣਾ ਪੰਜਾਬ ਕਿੰਗਜ਼ (Punjab Kings) ਨਾਲ ਹੋਵੇਗਾ,ਇਹ ਮੈਚ ਰਾਜਸਥਾਨ ਦੇ ਦੂਜੇ ਘਰੇਲੂ ਮੈਦਾਨ, ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ (Barsapara Cricket Stadium) ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ,ਟਾਸ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ,ਪਿਛਲੇ ਮੈਚ ‘ਚ ਰਾਜਸਥਾਨ ਰਾਇਲਜ਼ (Rajasthan Royals) ਨੇ ਪੰਜਾਬ ਨੂੰ ਉਸਦੇ ਹੀ ਘਰ ‘ਚ 3 ਵਿਕਟਾਂ ਨਾਲ ਹਰਾਇਆ ਸੀ।
ਆਰਆਰ (RR) ਅੱਜ ਦਾ ਮੈਚ ਜਿੱਤ ਕੇ ਲੀਗ ਪੜਾਅ ਨੂੰ ਟਾਪ-2 ਵਿੱਚ ਪੂਰਾ ਕਰਨਾ ਚਾਹੇਗਾ,ਜਦੋਂ ਕਿ ਪੀਬੀਕੇਐਸ (PBKS) ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੈ,ਰਾਜਸਥਾਨ ਦੇ 12 ਮੈਚਾਂ ਵਿੱਚ 8 ਜਿੱਤਾਂ ਅਤੇ 4 ਹਾਰਾਂ ਨਾਲ 16 ਅੰਕ ਹਨ,ਟੀਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ,ਦੂਜੇ ਪਾਸੇ ਪੰਜਾਬ 10ਵੇਂ ਨੰਬਰ ‘ਤੇ ਹੈ,ਟੀਮ ਦੇ 12 ਮੈਚਾਂ ਵਿੱਚ 4 ਜਿੱਤਾਂ ਅਤੇ 8 ਹਾਰਾਂ ਨਾਲ 8 ਅੰਕ ਹਨ,ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 27 IPL ਮੈਚ ਹੋ ਚੁੱਕੇ ਹਨ,ਇਨ੍ਹਾਂ ਵਿੱਚੋਂ 17 ਵਿੱਚ ਰਾਜਸਥਾਨ ਰਾਇਲਜ਼ (Rajasthan Royals) ਨੇ ਜਿੱਤ ਦਰਜ ਕੀਤੀ,ਇਸ ਦੇ ਨਾਲ ਹੀ ਪੰਜਾਬ ਨੇ 10 ਮੈਚ ਜਿੱਤੇ,ਗੁਹਾਟੀ ‘ਚ ਹੋਏ ਇਸ ਮੈਚ ‘ਚ ਦੋਵੇਂ ਟੀਮਾਂ ਇਕ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ,ਪੰਜਾਬ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ ਸੀ।