Punjab
ਚੰਡੀਗੜ੍ਹ ‘ਚ 16 ਮਈ ਤੋਂ ਹੀਟ ਵੇਵ ਦਾ ਅਲਰਟ
Chandigarh,14 May,2024,(Bol Punjab De):- ਮੌਸਮ ਵਿਭਾਗ (Department of Meteorology) ਦੀ ਭਵਿੱਖਬਾਣੀ ਮੁਤਾਬਕ ਚੰਡੀਗੜ੍ਹ ਦਾ ਤਾਪਮਾਨ 18 ਮਈ ਨੂੰ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ,ਜੇਕਰ ਅਜਿਹਾ ਹੁੰਦਾ ਹੈ ਤਾਂ ਚੰਡੀਗੜ੍ਹ (Chandigarh) ਵਿੱਚ ਇਹ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਹੋਵੇਗਾ,ਕਿਉਂਕਿ ਮਈ ਮਹੀਨੇ ਵਿੱਚ ਹੁਣ ਤੱਕ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਕਿ 24 ਮਈ 2013 ਨੂੰ ਦਰਜ ਕੀਤਾ ਗਿਆ ਸੀ,ਇਸ ਸਮੇਂ ਸ਼ਹਿਰ ਦਾ ਤਾਪਮਾਨ 39 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ,ਪਿਛਲੇ 24 ਘੰਟਿਆਂ ‘ਚ 1.9 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ ਹੈ,ਇਹ ਆਮ ਨਾਲੋਂ ਵੱਧ ਹੈ।