ਚੋਣ ਕਮਿਸ਼ਨ ਨੇ ਹੀਟ ਵੈੱਬ ਪ੍ਰਬੰਧਨ ਲਈ ਪੰਜਾਬ ‘ਚ ਆਸ਼ਾ ਵਰਕਰਾਂ ਤੇ ਮਿਡ-ਡੇ-ਮੀਲ ਮੁਲਾਜ਼ਮਾਂ ਦੀਆਂ ਲੱਗੀਆ ਚੋਣ ਡਿਊਟੀ
Chandigarh,14 May,2024,(Bol Punjab De):- ਚੋਣ ਕਮਿਸ਼ਨ ਨੇ ਹੀਟ ਵੈੱਬ ਪ੍ਰਬੰਧਨ ਲਈ ਮਿਡ-ਡੇ-ਮੀਲ ਵਰਕਰਾਂ (Mid-Day Meal Workers) ਅਤੇ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ,ਮਿਡ ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ 200 ਰੁਪਏ ਪ੍ਰਤੀ ਦਿਨ ਭੱਤਾ ਦਿੱਤਾ ਜਾਵੇਗਾ,ਇਹ ਹੁਕਮ ਚੋਣ ਕਮਿਸ਼ਨ (Election Commission) ਵੱਲੋਂ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹਨ,ਉਨ੍ਹਾਂ ਨੂੰ ਇਹ ਸਨਮਾਨ ਅਤੇ ਭੱਤੇ ਦਾ ਦਰਜਾ ਦਰਜਾ ਚਾਰ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਭੱਤਿਆਂ ਦੀ ਤਰਜ਼ ‘ਤੇ ਮਿਲੇਗਾ,ਜੇਕਰ ਹੁਕਮਾਂ ਵਿੱਚ ਕੋਈ ਅਣਗਹਿਲੀ ਪਾਈ ਗਈ ਤਾਂ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾਵੇਗੀ,ਦੱਸ ਦਈਏ ਕਿ ਇਸ ਵਾਰ ਸੂਬੇ ‘ਚ ਕਰੀਬ ਡੇਢ ਲੱਖ ਮੁਲਾਜ਼ਮ ਚੋਣ ਡਿਊਟੀ ਦੇਣਗੇ,ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਕਰਮਚਾਰੀ ਸ਼ਾਮਲ ਹਨ,ਇਸ ਦੇ ਨਾਲ ਹੀ ਇਸ ਵਾਰ ਚੋਣਾਂ ਵਿੱਚ ਵੋਟਿੰਗ ਦਾ ਟੀਚਾ 70 ਫੀਸਦੀ ਰੱਖਿਆ ਗਿਆ ਹੈ,ਪੰਜ ਲੱਖ ਵੋਟਰ 18 ਤੋਂ 19 ਸਾਲ ਦੀ ਉਮਰ ਦੇ ਹਨ,ਜੋ ਇਸ ਵਾਰ ਪਹਿਲੀ ਵਾਰ ਵੋਟ ਪਾਉਣਗੇ।