ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਜੱਸੀ ਖੰਗੂੜਾ ਨੇ ਮੁੜ ਕੀਤੀ ਕਾਂਗਰਸ ‘ਚ ਵਾਪਸੀ ਕੀਤੀ
Chandigarh, 8 May 2024,(Bol Punjab De):– ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਜੱਸੀ ਖੰਗੂੜਾ (Jassi Khangura) ਨੇ ‘ਆਪ’ ਤੋਂ ਅਸਤੀਫਾ ਦੇ ਕੇ ਇਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ (In Charge Devendra Yadav) ਦੀ ਮੌਜੂਦਗੀ ‘ਚ ਕਾਂਗਰਸ ‘ਚ ਵਾਪਸੀ ਕੀਤੀ,ਇਸ ਮੌਕੇ ਯਾਦਵ ਨੇ ਕਿਹਾ ਕਿ ਜੱਸੀ ਖੰਗੂੜਾ ਪਹਿਲਾਂ ਹਲਕਾ ਕਿਲਾ ਰਾਏਪੁਰ ਤੋਂ ਵਿਧਾਇਕ ਸਨ,ਉਹ ਕੁਝ ਨਿੱਜੀ ਕਾਰਨਾਂ ਕਰਕੇ ਸਿਆਸਤ ਤੋਂ ਦੂਰ ਰਹੇ, ਪਰ ਹੁਣ ਉਹ ‘ਆਪ’ ਪਾਰਟੀ ਛੱਡ ਕੇ ਘਰ ਪਰਤ ਆਏ ਹਨ,ਜਿਸ ‘ਚ ਪੂਰੀ ਉਮੀਦ ਹੈ ਕਿ ਕਾਂਗਰਸ ਦਾ ਪਰਿਵਾਰ ਵਧਦਾ ਨਜ਼ਰ ਆ ਰਿਹਾ ਹੈ ਅਤੇ ਯਾਦਵ ਨੇ ਕਿਹਾ ਕਿ ਜੱਸੀ ਖੰਗੂੜਾ ਲੋਕ ਸਭਾ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਣਗੇ,ਜੱਸੀ ਖੰਗੂੜਾ ਨੇ ਕਿਹਾ ਕਿ ਮੈਨੂੰ ਟਿਕਟ ਦਾ ਲਾਲਚ ਨਹੀਂ ਹੈ ਅਤੇ ਕਾਂਗਰਸ ਛੱਡਣਾ ਮੇਰੀ ਗਲਤੀ ਸੀ ਅਤੇ ਮੈਨੂੰ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ ਕੋਈ ਮਤਲਬ ਨਹੀਂ ਹੈ ਅਤੇ ਜਦ ਮੈਂ ਯੂ.ਕੇ. ਵਿੱਚ ਸੀ ਉਸ ਵੇਲੇ ਵੀ ਮੈਂ ਕਾਂਗਰਸ ਦੇ ਨਾਲ ਰਿਹਾ।